ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 28 ਅਪਰੈਲ
ਥਾਣਾ ਸੁਧਾਰ ਦੀ ਪੁਲੀਸ ਨੇ ਅੱਜ ਦੁਪਹਿਰ ਪਿੰਡ ਮੋਹੀ ਅਤੇ ਰੁੜਕਾ ਦੀ ਹੱਦ ਤੋਂ ਇਕ ਪਰਵਾਸੀ ਮਜ਼ਦੂਰ ਦੀ ਅਰਧ ਨਗਨ ਹਾਲਤ ਵਿੱਚ ਲਾਸ਼ ਬਰਾਮਦ ਕੀਤੀ ਹੈ। ਥਾਣਾ ਸੁਧਾਰ ਦੀ ਮੁਖੀ ਸਬ-ਇੰਸਪੈਕਟ ਕਿਰਨਦੀਪ ਕੌਰ ਅਨੁਸਾਰ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੋਬਾਈਲ ਫ਼ੋਨ ਚੋਰੀ ਦਾ ਦੋਸ਼ ਲਾਉਣ ਤੋਂ ਭੜਕੇ ਸਾਥੀ ਬਿਹਾਰੀ ਖੇਤ ਮਜ਼ਦੂਰ ਨੇ ਹੀ 26 ਅਪਰੈਲ ਦੀ ਰਾਤ ਨੂੰ ਆਪਣੇ ਸਾਥੀ ਮਜ਼ਦੂਰ ਦੀ ਹੱਤਿਆ ਕਰ ਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ ਸੀ। ਮ੍ਰਿਤਕ ਦੀ ਪਛਾਣ ਧਰਿੰਦਰ ਰਿਸ਼ੀ ਦੇਵ (30) ਮੂਲ ਵਾਸੀ ਪਿੰਡ ਜਾਲੀਘਾਟ, ਜ਼ਿਲ੍ਹਾ ਪੂਰਨੀਆਂ ਬਿਹਾਰ ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸੁਧਾਰ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤੀ ਹੈ ਅਤੇ ਕੇਸ ਦਰਜ ਕਰ ਕੇ ਜਾਂਚ ਅਰੰਭ ਦਿੱਤੀ ਹੈ। ਡੀਐੱਸਪੀ ਜਤਿੰਦਰਜੀਤ ਸਿੰਘ ਸੀਆਈਏ ਜਗਰਾਉਂ ਦੀ ਟੀਮ ਸਮੇਤ ਮੁਆਇਨਾ ਕਰਨ ਲਈ ਪੁੱਜੇ ਸਨ।