ਰਾਸ਼ਨ ਖੁਰਦ-ਬੁਰਦ ਕਰਨ ਖ਼ਿਲਾਫ਼ ਮਜ਼ਦੂਰ ਰੋਹ ’ਚ

ਰਾਸ਼ਨ ਖੁਰਦ-ਬੁਰਦ ਕਰਨ ਖ਼ਿਲਾਫ਼ ਮਜ਼ਦੂਰ ਰੋਹ ’ਚ

ਪਿੰਡ ਰਸੂਲਪੁਰ ’ਚ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਰਤੀ ਮਜ਼ਦੂਰ। -ਫੋਟੋ: ਢਿੱਲੋਂ

ਪੱਤਰ ਪ੍ਰੇਰਕ
ਜਗਰਾਉਂ, 6 ਅਗਸਤ 

ਇਥੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਜਗਰਾਉਂ ’ਚ ਕਰੋਨਾ ਮਹਾਂਮਾਰੀ ਦੌਰਾਨ ਲੋੜਵੰਦ ਪਰਿਵਾਰਾਂ ਲਈ ਆਏ ਰਾਸ਼ਨ ਦੇ ਗਾਇਬ ਹੋਣ ਸਹੀ ਸਮੇਂ ਲੋੜਵੰਦਾਂ ਤੱਕ ਨਾਂ ਪਹੁੰਚਣ ਦੇ ਮੁੱਦੇ ’ਤੇ ਦਰਜ਼ਨ ਦੇ ਕਰੀਬ ਪਿੰਡਾਂ ’ਚ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਰਾਜਨੀਤਿਕ ਆਗੂਆਂ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦਾ ਸੱਚ ਸਾਹਮਣੇ ਲਿਆਉਣ ਦੀ ਜ਼ੋਰਦਾਰ ਮੰਗ ਉਠਾਈ । ਪਿੰਡਾਂ ’ਚ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਅਵਤਾਰ ਰਸੂਲਪੁਰ ਨੇ ਆਖਿਆ ਕਿ ਪਹਿਲਾਂ ਤਾਂ ਸਰਕਾਰ ਨੇ ਬਿਨਾਂ ਕਿਸੇ ਅਗਾਊਂ ਤਿਆਰੀ ਦੇ ਲੌਕਡਾਊਨ ਕਰਕੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਪਾਲ ਰਹੇ ਮਜ਼ਦੂਰਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਉਪਰੋਂ ਲੋੜਵੰਦਾਂ ਲਈ ਭੇਜਿਆ ਰਾਸ਼ਨ ਰਾਹ ਵਿੱਚ ਹੀ ਖੁਰਦ-ਬੁਰਦ ਹੋ ਗਿਆ ਹੈ। ਸਰਕਾਰ ਦੇ ਝੂਠੇ ਲਾਰਿਆਂ ’ਚ ਉਲਝੇ ਗਰੀਬ ਪਰਿਵਾਰ ਰੋਟੀ ਲਈ ਤਰਸ ਗਏ। ਰਹਿੰਦੀ ਕਸਰ ਫੂਡ ਸਪਲਾਈ ਵਿਭਾਗ ਨੇ ਲੋੜਵੰਦਾਂ ਦੇ ਨੀਲੇ ਕਾਰਡ ਖਾਰਜ਼ ਕਰਕੇ ਪੂਰੀ ਕਰ ਦਿੱਤੀ ਹੈ। ਸਰਕਾਰ ਦੀਆਂ ਸੋੜੀਆਂ ਨੀਤੀਆਂ ਦਾ ਵਿਰੋਧ ਕਰ ਰਹੇ ਮਜ਼ਦੂਰਾਂ ਨੇ ਜਗਰਾਉਂ ਬੀਡੀਪੀਓ ਦਫਤਰ ’ਚੋਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਵਿਵਾਦਤ ਖਾਲੀ ਥੈਲੇ ਜਿੰਨਾਂ ’ਚ ਸਰਕਾਰ ਨੇ ਰਾਸ਼ਨ ਭੇਜਿਆ ਸੀ ਦਾ ਭੇਦ ਖੋਲ੍ਹਣ ਲਈ ਨਾਅਰੇਬਾਜ਼ੀ ਕੀਤੀ ਅਤੇ ਇਸ ਘਪਲੇ ’ਚ ਸ਼ਾਮਲ ਲੋਕਾਂ ਨੂੰ ਜਨਤਾ ਸਾਹਮਣੇ ਲਿਅਾ ਕੇ ਸਖਤ ਸਜ਼ਾਵਾਂ ਦੇਣ ਦੀ ਮੰਗ ਦੁਹਰਾਈ। ਰੋਸ ਪ੍ਰਦਰਸ਼ਨ ਕਰ ਰਹੇ ਮਜ਼ਦੂਰਾਂ ਨੇ ਕਈ ਪਿੰਡਾਂ ’ਚ ਸਰਕਾਰ ਦੀ ਅਰਥੀ ਫੂਕ ਮੁਜ਼ਾਹਰੇ ਕਰਕੇ ਆਪਣਾ ਗੁੱਸਾ ਕੱਢਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All