ਭਦੌੜ: ਇੱਥੇ ਸੱਪ ਦੇ ਡੱਸਣ ਨਾਲ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਦੇਵ ਸਿੰਘ (63) ਪੁੱਤਰ ਸਰਦਾਰ ਸਿੰਘ ਸਟੇਡੀਅਮ ਰੋਡ ਸਿੰਘ ਪੱਤੀ ਮੋਹਰ ਸਿੰਘ ਬੀ ਨੇੜੇ ਇੱਕ ਖੇਤ ਵਿੱਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੱਸ ਲਿਆ, ਜਿਸ ਕਾਰਨ ਗੁਰਦੇਵ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ। -ਪੱਤਰ ਪ੍ਰੇਰਕ