ਪਾਇਲ : ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਇਲ ਵਿੱਚ ਨਵੀਂ ਬਣ ਰਹੀ ਇਮਾਰਤ ਦੀ ਕਾਰ ਸੇਵਾ ਦਾ ਕੰਮ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਵੱਲੋਂ ਟੱਕ ਲਗਾ ਕੇ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਪੁਰਾਣੀ ਇਮਾਰਤ ਹੋਣ ਕਰਕੇ ਨਵੀਂ ਇਮਾਰਤ ਦੀ ਜ਼ਰੂਰਤ ਸੀ। ਇਸ ਮੌਕੇ ਬਾਬਾ ਗੁਲਜਾਰ ਸਿੰਘ ਕਾਰ ਸੇਵਾ ਫ਼ਤਹਿਗੜ੍ਹ ਸਾਹਿਬ ਵਾਲੇ, ਬਾਬਾ ਗੁਰਮੇਲ ਸਿੰਘ ਕਾਰ ਸੇਵਾ ਮੰਜੀ ਸਾਹਿਬ ਕੋਟਾਂ ਵਾਲੇ, ਮਨਜੀਤ ਸਿੰਘ ਪਾਇਲ ਸਾਬਕਾ ਡਾਇਰੈਕਟਰ, ਗੁਰਜੰਟ ਸਿੰਘ ਫੌਜੀ, ਭਾਈ ਹਰਪ੍ਰੀਤ ਸਿੰਘ ਪ੍ਰਚਾਰਕ ਮੰਜੀ ਸਾਹਿਬ ਕੋਟਾਂ, ਰਾਜਵਿੰਦਰ ਸਿੰਘ, ਗੁਰਦੀਪ ਸਿੰਘ ਈਸੜੂ ਹਾਜ਼ਰ ਸਨ। -ਪੱਤਰ ਪ੍ਰੇਰਕ