ਚੋਰੀ ਦੀਆਂ ਬੈਟਰੀਆਂ ਛੱਡ ਕੇ ਔਰਤਾਂ ਫ਼ਰਾਰ

ਚੋਰੀ ਦੀਆਂ ਬੈਟਰੀਆਂ ਛੱਡ ਕੇ ਔਰਤਾਂ ਫ਼ਰਾਰ

ਪੁਲੀਸ ਵੱਲੋਂ ਬਰਾਮਦ ਕੀਤੀਆਂ ਗਈਆਂ ਮੋਬਾੲੀਲ ਟਾਵਰ ਦੀਆਂ ਬੈਟਰੀਆਂ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਜੁਲਾਈ

ਸੜਕਾਂ ਅਤੇ ਬਜ਼ਾਰਾਂ ਵਿਚ ਕਾਗਜ਼ ਤੇ ਹੋਰ ਸਮਾਨ ਇਕੱਠਾ ਕਰਨ ਵਾਲੀਆਂ ਔਰਤਾਂ ਫੜੇ ਜਾਣ ਦੇ ਡਰ ਤੋਂ ਅੱਜ ਚੋਰੀ ਕੀਤੀਆਂ ਬੈਟਰੀਆਂ ਛੱਡ ਕੇ ਫ਼ਰਾਰ ਹੋ ਗਈਆਂ। ਕਰੀਬ 8 ਤੋਂ 10 ਔਰਤਾਂ ਦਾ ਇੱਕ ਟੋਲਾ ਜੋ ਕਿ ਮੋਢਿਆਂ ਉਪਰ ਥੈਲੇ ਟੰਗ ਸੜਕਾਂ ’ਤੇ ਸਾਮਾਨ ਚੁੱਕਦੀਆਂ ਸਨ ਤਾਂ ਇੱਕ ਵਿਅਕਤੀ ਨੂੰ ਸ਼ੱਕ ਹੋਇਆ ਕਿ ਉਨ੍ਹਾਂ ਦੇ ਥੈਲੇ ਵਿਚ ਚੋਰੀ ਕੀਤਾ ਸਮਾਨ ਹੈ। ਸ਼ੱਕ ਪੈਣ ’ਤੇ ਊਸ ਵਿਅਕਤੀ ਨੇ ਮਾਛੀਵਾੜਾ ਪੁਲੀਸ ਨੂੰ ਸੂਚਿਤ ਕਰ ਦਿੱਤਾ ਪਰ ਇਸ ਤੋਂ ਪਹਿਲਾਂ ਹੀ ਔਰਤਾਂ ਨੂੰ ਭਿਣਕ ਲੱਗ ਗਈ ਕਿ ਉਨ੍ਹਾਂ ਦੀ ਚੋਰੀ ਫੜੀ ਗਈ। ਇਸ ਦੌਰਾਨ ਉਹ ਸਾਰੀਆਂ ਥੈਲਿਆਂ ਵਿਚ ਭਰਿਆ ਸਾਮਾਨ ਛੱਡ ਕੇ ਫ਼ਰਾਰ ਹੋ ਗਈਆਂ। ਮਾਛੀਵਾੜਾ ਪੁਲੀਸ ਜਦੋਂ ਮੌਕੇ ’ਤੇ ਆਈ ਤਾਂ ਥੈਲਿਆਂ ਦੀ ਤਲਾਸ਼ੀ ਦੌਰਾਨ ਉਸ ’ਚੋਂ 15 ਬੈਟਰੀਆਂ ਜੋ ਮੋਬਾਈਲ ਟਾਵਰਾਂ ’ਤੇ ਲੱਗੀਆਂ ਹੁੰਦੀਆਂ ਹਨ ਬਰਾਮਦ ਹੋਈਆਂ। ਪੁਲੀਸ ਵਲੋਂ ਬੈਟਰੀਆਂ ਨੂੰ ਕਬਜ਼ੇ ’ਚ ਲੈ ਲਿਆ ਹੈ ਅਤੇ ਸ਼ਹਿਰ ’ਚ ਇਨ੍ਹਾਂ ਸ਼ੱਕੀ ਔਰਤਾਂ ਦੀ ਤਲਾਸ਼ ਕੀਤੀ ਗਈ ਪਰ ਅਜੇ ਤੱਕ ਕੋਈ ਸੁਰਾਗ ਨਾ ਲੱਗਾ। ਇਸ ਤਰ੍ਹਾਂ ਕੁੱਝ ਮਹੀਨੇ ਪਹਿਲਾਂ ਵੀ ਇਹ ਕਾਗਜ਼ ਚੁੱਕਣ ਵਾਲੀਆਂ ਔਰਤਾਂ ਦਾ ਟੋਲਾ ਕਰਿਆਨੇ ਦੇ ਗੁਦਾਮ ’ਚੋਂ ਕਾਫ਼ੀ ਸਮਾਨ ਚੋਰੀ ਕਰਕੇ ਲੈ ਗਿਆ ਸੀ ਜਿਨ੍ਹਾਂ ਦਾ ਕੁੱਝ ਵੀ ਪਤਾ ਨਹੀਂ ਲੱਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੇਰੇ ਨਾਂ ਪਾਸ਼ ਦਾ ਖ਼ਤ

ਮੇਰੇ ਨਾਂ ਪਾਸ਼ ਦਾ ਖ਼ਤ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਐਟਮੀ ਤਬਾਹੀ ਦੇ ਅੱਲੇ ਜ਼ਖ਼ਮ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਕਰੋਨਾ ਕਾਲ: ਨਵੇਂ ਸੱਭਿਆਚਾਰ ਦੀ ਪੈੜਚਾਲ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All