ਮੁੱਲਾਂਪੁਰ ਦਾਖਾ: ਥਾਣਾ ਦਾਖਾ ਦੀ ਪੁਲੀਸ ਨੇ ਪਿੰਡ ਮੁੱਲਾਂਪੁਰ ਵਾਸੀ ਸਵਰਨ ਕੌਰ ਨੂੰ 5 ਗਰਾਮ ਹੈਰੋਇਨ, 50 ਗਰਾਮ ਨਸ਼ੀਲੇ ਪਾਊਡਰ, 3 ਮੋਬਾਈਲ ਫੋਨਾਂ ਅਤੇ 4000 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਪਰਮਜੀਤ ਸਿੰਘ ਅਨੁਸਾਰ ਮੁਖ਼ਬਰ ਤੋਂ ਮਿਲੀ ਸੂਚਨਾ ਦੇ ਅਧਾਰ ’ਤੇ ਪਿੰਡ ਮੁੱਲਾਂਪੁਰ ਵਿਚ ਛਾਪੇ ਦੌਰਾਨ ਆਪਣੇ ਘਰ ਦੇ ਬਾਹਰ ਨਸ਼ੇ ਵੇਚਣ ਵਾਲੀ ਔਰਤ ਨੂੰ ਨਸ਼ਾ ਵੇਚ ਕੇ ਵੱਟੇ ਚਾਰ ਹਜ਼ਾਰ ਰੁਪਏ, ਤਿੰਨ ਮੋਬਾਈਲ ਫੋਨਾਂ, 50 ਗਰਾਮ ਮੁਲਾਇਮ ਪਾਊਡਰ ਅਤੇ 5 ਗਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਥਾਣਾ ਦਾਖਾ ਵਿਚ ਕੇਸ ਦਰਜ ਕਰ ਕੇ ਅਗਲੀ ਜਾਂਚ ਅਰੰਭ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਥਾਣੇਦਾਰ ਪ੍ਰੀਤਮ ਮਸੀਹ ਨੂੰ ਸੌਂਪੀ ਗਈ ਹੈ। -ਪੱਤਰ ਪ੍ਰੇਰਕ