ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਅਗਸਤ
ਥਾਣਾ ਸਿਟੀ-2 ਖੰਨਾ ਪੁਲੀਸ ਨੇ 260 ਗ੍ਰਾਮ ਨਸ਼ੀਲੇ ਪਦਾਰਥ ਆਈਸ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਗਿਆ। ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਸਮੇਤ ਨਾਕਾਬੰਦੀ ਕਰਕੇ ਗੁਰੂ ਨਾਨਕ ਕੰਪਿਊਟਰ ਕੰਢਾ ਜੀਟੀ ਰੋਡ ’ਤੇ ਚੈਕਿੰਗ ਕਰਦਿਆਂ ਇਕ ਮਹਿਲਾ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ, ਜਿਸ ਕੋਲੋਂ ਤਲਾਸ਼ੀ ਦੌਰਾਨ 260 ਗ੍ਰਾਮ ਆਈਸ ਬਰਾਮਦ ਹੋਈ। ਮਹਿਲਾ ਮੁਲਜ਼ਮ ਦੀ ਪਛਾਣ ਡੋਰੀਨ ਪੀਊਸ ਵਾਸੀ ਨਵੀਂ ਦਿੱਲੀ ਨੇੜੇ ਨੋਇਡਾ ਵਜੋਂ ਹੋਈ। ਪੁਲੀਸ ਨੇ ਮਹਿਲਾ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।