ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਦਸੰਬਰ
ਲੁਧਿਆਣਾ ਦੇ ਰੱਖ ਬਾਗ ਵਿੱਚ ਅੱਜ ਦੋ ਦਿਨਾਂ ਸਰਦ ਰੁਤ ਮੇਲਾ ਸ਼ੁਰੂ ਹੋ ਗਿਆ ਹੈ। ਇਹ ਮੇਲਾ ਨਗਰ ਨਿਗਮ ਵੱਲੋਂ ਲਗਵਾਇਆ ਗਿਆ ਹੈ। ਇਸ ਮੇਲੇ ਵਿੱਚ ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਸਟਾਲ ਲਗਾਏ ਜਾ ਰਹੇ ਹਨ। ਮੇਲੇ ਦੀ ਸ਼ੁਰੂਆਤ ਮੌਕੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਪੂਨਮਪ੍ਰੀਤ ਕੌਰ ਅਤੇ ਕੌਂਸਲਰ ਮਮਤਾ ਆਸ਼ੂ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰੱਖ ਬਾਗ ਵਿੱਚ ਲਗਾਏ ਗਏ ਸਾਰੇ ਸਟਾਲਾਂ ਦਾ ਦੌਰਾ ਕੀਤਾ। ਇਸ ਦੌਰਾਨ ਸੇਲਫ਼ ਹੈਲਪ ਗਰੁੱਪਾਂ ਵੱਲੋਂ ਕਈ ਸਟਾਲ ਲਗਾਏ ਗਏ ਹਨ, ਜਿਥੇ ਹੱਥਾਂ ਨਾਲ ਤਿਆਰ ਕੀਤੇ ਗਏ ਸਾਮਾਨ ਲੋਕਾਂ ਨੂੰ ਵੇਚਣ ਦੇ ਲਈ ਰੱਖੇ ਗਏ ਹਨ। ਇਹ ਮੇਲਾ 19 ਦਸੰਬਰ ਨੂੰ ਵੀ ਜਾਰੀ ਰਹੇਗਾ।