ਗੁਰੂਸਰ ਸੁਧਾਰ: ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਪ੍ਰਬੰਧਕਾਂ ਨੇ ਪੰਜਾਬ ਯੂਨੀਵਰਸਿਟੀ ਦੀ ਸਾਈਕਲਿੰਗ ਚੈਂਪੀਅਨਸ਼ਿਪ ਜਿੱਤ ਕੇ ਪਰਤੇ ਲੜਕਿਆਂ ਦਾ ਕਾਲਜ ਵਿਚ ਸ਼ਾਨਦਾਰ ਸਵਾਗਤ ਤੇ ਸਨਮਾਨ ਕੀਤਾ। ਯੂਨੀਵਰਸਿਟੀ ਵਿਚ ਰੋਡ-ਸਾਈਕਲਿੰਗ ਅਤੇ ਟਰੈਕ-ਸਾਈਕਲਿੰਗ ਦੇ ਮੁਕਾਬਲਿਆਂ ਵਿਚ ਅੱਠ ਕਾਲਜਾਂ ਦੇ ਪੰਜਾਹ ਵਿਦਿਆਰਥੀਆਂ ਨੇ ਭਾਗ ਲਿਆ ਸੀ। ਰੋਡ-ਸਾਈਕਲਿੰਗ ਦੇ ਮੁਕਾਬਲੇ ਵਿਚ ਕਾਲਜ ਨੇ ਇੱਕ ਸੋਨ ਤਮਗ਼ਾ ਅਤੇ ਦੋ ਚਾਂਦੀ ਦੇ ਤਗ਼ਮੇ ਹਾਸਲ ਕੀਤੇ ਹਨ ਜਦਕਿ ਪੰਜਾਬ ਯੂਨੀਵਰਸਿਟੀ ਓਵਰ-ਆਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਟਰੈਕ-ਸਾਈਕਲਿੰਗ ਮੁਕਾਬਲਿਆਂ ਵਿਚ ਕਾਲਜ ਨੇ ਇੱਕ ਸੋਨ ਤਗ਼ਮਾ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਹਾਸਲ ਕੀਤੇ ਅਤੇ ਪੰਜਾਬ ਯੂਨੀਵਰਸਿਟੀ ਓਵਰ-ਆਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਤਗਮੇ ਕੌਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। -ਪੱਤਰ ਪ੍ਰੇਰਕ