ਦੋਰਾਹਾ: ਇੱਥੋਂ ਨੇੜਲੇ ਪਿੰਡ ਬਰਮਾਲੀਪੁਰ ਵਿੱਚ ਪਿੰਡ ਦੀਆਂ 30 ਤੋਂ ਵੱਧ ਵਿਧਵਾ ਬੀਬੀਆਂ ਨੂੰ ਸੰਤ ਹਰਨਾਮ ਦਾਸ ਗਊਸ਼ਾਲਾ ਟਰੱਸਟ ਨੇ ਮਨਦੀਪ ਕੌਰ ਦੀਪੀ ਦੀ ਪ੍ਰਧਾਨਗੀ ਹੇਠ ਸਨਮਾਨਿਤ ਕਰਦਿਆਂ ਸੂਟ ਭੇਟ ਕੀਤੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਅਤੇ ਬਸੰਤ ਸਿੰਘ ਨੇ ਕਿਹਾ ਕਿ ਇਸ ਉਪਰਾਲੇ ਨੇ ਵਿਧਵਾ ਬੀਬੀਆਂ ਨੂੰ ਅਹਿਸਾਸ ਕਰਵਾਇਆ ਹੈ ਕਿ ਜ਼ਿੰਦਗੀ ਦੀ ਹਰ ਔਖੀ ਘੜੀ ਵਿੱਚ ਕੋਈ ਵੀ ਵਿਅਕਤੀ ਇਕੱਲਾ ਨਹੀਂ ਹੁੰਦਾ ਸਗੋਂ ਕੁਦਰਤ ਕੋਈ ਨਾ ਕੋਈ ਨਾਲ ਖੜ੍ਹਨ ਵਾਲਾ ਸਮਾਜ ਸੇਵੀ ਵੀ ਪੈਦਾ ਕਰਦੀ ਹੈ। -ਪੱਤਰ ਪ੍ਰੇਰਕ