ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਮਈ
ਸਥਾਨਕ ਜੀਐੱਚਜੀ ਅਕੈਡਮੀ ਵਿੱਚ ਅੱਜ ਨਰਸਰੀ ਜਮਾਤ ਦੇ ਵਿਦਿਆਰਥੀਆਂ ਦਾ ਲੁਭਾਉਣੇ ਢੰਗ ਨਾਲ ਸਵਾਗਤ ਕੀਤਾ ਗਿਆ। ਅਕੈਡਮੀ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਖਿਡੌਣੇ ਤੇ ਹੋਰ ਚੀਜ਼ਾਂ ਦੇ ਕੇ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ’ਚ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦੁਆਰਾ ਨੰਨ੍ਹੇ ਬੱਚਿਆਂ ਤੋਂ ਕੇਕ ਕਟਵਾਉਣ ਦੀ ਰਸਮ ਕੀਤੀ ਗਈ ਅਤੇ ਉਨ੍ਹਾਂ ਨੂੰ ਚਾਕਲੇਟ ਵੰਡੀਆਂ ਗਈਆਂ। ਇਸ ਮੌਕੇ ’ਤੇ ਨਰਸਰੀ ਜਮਾਤ ਦੇ ਸਾਰੇ ਵਿਦਿਆਰਥੀ ਰੰਗਦਾਰ ਪੁਸ਼ਾਕਾਂ ਪਹਿਨ ਕੇ ਆਏ। ਬੱਚਿਆਂ ਨੂੰ ਐਨਕਾਂ ਅਤੇ ਟੋਪੀਆਂ ਵੀ ਵੰਡੀਆਂ ਗਈਆਂ।