ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਸਤੰਬਰ
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈੱਨ ਕਮਾਲਪੁਰਾ ਵਿੱਚ ਟੇਲੈਂਟ ਹੰਟ ਅਤੇ ਫਰੈਸ਼ਰ ਪਾਰਟੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਿਸ ਫਰੈਸ਼ਰ ਮੁਕਾਬਲੇ ’ਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਜਸਮਨਦੀਪ ਕੌਰ ‘ਮਿਸ ਫਰੈਸ਼ਰ’ ਚੁਣੀ ਗਈ। ਬੀ.ਕਾਮ ਪਹਿਲਾ ਦੀ ਵਿਦਿਆਰਥਣ ਹਰਜੋਤਪ੍ਰੀਤ ਕੌਰ ਫਸਟ ਰਨਰਅੱਪ ਅਤੇ ਜਸਪ੍ਰੀਤ ਕੌਰ ਸੈਕਿੰਡ ਰਨਰਅੱਪ ਚੁਣੀਆਂ ਗਈਆਂ। ਪ੍ਰਿੰ. ਸੰਧੂ ਨੇ ਵਿਦਿਆਰਥਣਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ ਸ਼ੇਰ ਸਿੰਘ ਹੰਸਰਾ, ਬੀ.ਐੱਡ ਕਾਲਜ ਦੇ ਪ੍ਰਿੰਸੀਪਲ ਡਾ. ਗੀਤਾ ਸ਼ਰਮਾ, ਕਾਲਜੀਏਟ ਸਕੂਲ ਦੇ ਪ੍ਰਿੰਸੀਪਲ ਸਰਬਜੀਤ ਕੌਰ ਤੇ ਅਧਿਆਪਕ ਹਾਜ਼ਰ ਸਨ।