ਪਾਇਲ: ਪੰਜਾਬ ਸਰਕਾਰ ਵਲ਼ੋਂ ਕਰੋਨਾ ਮਹਾਮਾਰੀ ਦੇ ਚੱਲਦੇ ਖ਼ਰੀਦੀਆਂ ਫਤਹਿ ਕਿੱਟਾਂ ’ਚ ਘਪਲੇ ਸਬੰਧੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਉਪ-ਪ੍ਰਧਾਨ ਗੁਰਦਰਸ਼ਨ ਸਿੰਘ ਕੁਹਲੀ ਦੀ ਅਗਵਾਈ ’ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਸ੍ਰੀ ਕੁਹਲੀ ਤੇ ਪਾਰਟੀ ਦੇ ਹਲਕਾ ਇੰਚਾਰਜ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ਼ੋਂ ਕਰੋਨਾ ਪਾਜ਼ੇਟਿਵ ਮਰੀਜ਼ਾ ਨੂੰ ਦੇਣ ਲਈ ਜੋ ਫਤਹਿ ਕਿੱਟਾਂ ਵਿੱਚ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵੱਖ ਵੱਖ ਭਾਅ ’ਤੇ ਇਹ ਕਿਟਾਂ ਖ਼ਰੀਦੀਆਂ। ਸਰਕਾਰ ਵੱਲ਼ੋਂ ਗ੍ਰੇਡ ਵੇਅ ਨਾਂ ਦੀ ਕੰਪਨੀ ਨੂੰ 50,000 ਕਿਟਾਂ ਖ਼ਰੀਦਣ ਦਾ ਟੈਂਡਰ ਦਿੱਤਾ ਗਿਆ ਜਦੋਂਕਿ ਇਸ ਕੰਪਨੀ ਕੋਲ ਮੈਡੀਕਲ ਦਾ ਕੋਈ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਕਿਟਾਂ ਸਬੰਧੀ ਵਾਰ ਵਾਰ ਟੈਂਡਰ ਲਾਉਣਾ ਵੀ ਸਵਾਲ ਖੜ੍ਹੇ ਕਰਦਾ ਹੈ। ਇਸ ਦੀ ਜਾਂਚ ਕਰ ਕੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਬੂਟਾ ਸਿੰਘ ਰਾਣੋਂ, ਵਿਨੋਦ ਕੁਮਾਰ ਬੱਬੀ ਪਾਇਲ, ਗੁਰਵਿੰਦਰ ਸਿੰਘ ਅਲੂਣਾ ਪੱਲਾ, ਦੀਵਾਨ ਸਿੰਘ ਖਾਲਸਾ, ਗੁਰਜੀਤ ਸਿੰਘ ਤੇ ਕਰਮਵੀਰ ਸਿੰਘ ਟੋਨਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ