ਖੇਤਰੀ ਪ੍ਰਤੀਨਿਧ
ਲੁਧਿਆਣਾ, 14 ਫਰਵਰੀ
ਬੈਂਸ ਰਿਕਾਰਡਜ਼ ਐਂਡ ਪ੍ਰੋਡਕਸ਼ਨ ਸਟੂਡੀਓ ਨੇ ਅੱਜ ਵੈਲੇਨਟਾਈਨ ਡੇਅ ਸਵਾਮੀ ਵਿਵੇਕਾਨੰਦ ਟਰੱਸਟ ਨਾਲ ਮਿਲ ਕੇ ਬਜ਼ੁਰਗਾਂ ਨਾਲ ਮਨਾਇਆ। ਹਰਭਜਨ ਸਿੰਘ ਬੈਂਸ ਅਤੇ ਟਰੱਸਟ ਦੇ ਪ੍ਰਧਾਨ ਵਿਵੇਕਾਨੰਦ ਸਵਰਗ ਨੇ ਦੱਸਿਆ ਕਿ ਮੈਡੀਟੇਸ਼ਨ ਪਿਰਾਮਿਡ ਲੁਧਿਆਣਾ ਦੇ ਆਸ਼ਰਮ ਵਿੱਚ ਕਰਵਾਏ ਸਮਾਗਮ ਵਿੱਚ ਐਸਕੇ ਬਾਈਕਰਜ਼ ਦੇ ਐਮਡੀ ਸੁਭਾਸ਼ ਲਾਕੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਅਨਿਲ ਭਾਰਤੀ ਨੇ ਕਿਹਾ ਕਿ ਸਮਾਗਮ ਵਿੱਚ ਬਜ਼ੁਰਗਾਂ ਨੇ ਗੀਤ, ਕਵਿਤਾ ਆਦਿ ਨਾਲ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸ੍ਰੀ ਭਾਰਤੀ ਨੇ ਟਰੱਸਟ ਨੂੰ ਪੰਜਾਹ ਹਜ਼ਾਰ ਰੁਪਏ ਦਾ ਯੋਗਦਾਨ ਵੀ ਦਿੱਤਾ।