ਲੁਧਿਆਣਾ: ਵਿਧਾਨ ਸਭਾ ਹਲਕਾ ਆਤਮਾ ਨਗਰ ਦੇ ਵਾਰਡ ਨੰਬਰ 41 ਵਿੱਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਾਰਡ ਇੰਚਾਰਜ ਰੇਸ਼ਮ ਸਿੰਘ ਸੱਗੂ ਦੀ ਅਗਵਾਈ ਵਿੱਚ ਕਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕੀਤਾ। ਕੈਂਪ ਦੌਰਾਨ ਦਸ਼ਮੇਸ਼ ਨਗਰ ਡਿਸਪੈਂਸਰੀ ਵਿੱੱਚ 12 ਸਾਲ ਤੋਂ ਵੱਧ ਉਮਰ ਦੇ 180 ਵਿਅਕਤੀਆਂ ਦਾ ਕੋਵਿਡਸ਼ੀਲਡ, ਕੋਵਾਵੈਕਸੀਨ ਅਤੇ ਕੋਰਵੀਵੈਕਸ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕੇ ਬਲਜਿੰਦਰ ਸਿੰਘ ਸੋਹਲ, ਪਾਲ ਸਿੰਘ ਮਠਾੜੂ, ਬਲਜਿੰਦਰ ਸਿੰਘ ਗੋਰਾ, ਸੁਖਵਿੰਦਰ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ