ਜਗਰਾਉਂ (ਪੱਤਰ ਪ੍ਰੇਰਕ): ਖੇਤੀਬਾੜੀ ਵਿਭਾਗ ਬਲਾਕ ਅਫਸਰ ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਰਾਲੀ ਸੰਭਾਲਣ ਲਈ ਸੁਪਰ ਸੀਡਰ, ਹੈਪੀ ਸੀਡਰ, ਸੁਪਰ ਐਮਐਸਐਸ, ਐਮਬੀ ਪਲੋਅ, ਮਲਚਰ, ਜ਼ੀਰੋ ਟਿੱਲ ਡਰਿੱਲ, ਆਦਿ ਮਸ਼ੀਨਾਂ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਹਨ। ਸਬਸਿਡੀ ’ਤੇ ਮਸ਼ੀਨਾਂ ਲੈਣ ਦੇ ਚਾਹਵਾਨ ਕਿਸਾਨ ਸਾਦੀਆਂ ਅਰਜ਼ੀਆਂ ਖੇਤੀਬਾੜੀ ਵਿਕਾਸ ਅਫਸਰ ਜਾਂ ਬਲਾਕ ਅਫਸਰ ਨੂੰ 17 ਅਗਸਤ ਤੱਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਗਰੁੱਪ ’ਚ ਮਸ਼ੀਨਰੀ ਖਰੀਦਣ ’ਤੇ 50 ਫ਼ੀਸਦੀ ਜਦਕਿ ਸਹਿਕਾਰੀ ਸੁਸਾਇਟੀਆਂ ਨੂੰ 80 ਫ਼ੀਸਦੀ ਸਬਸਿਡੀ ਦੀ ਤਜਵੀਜ਼ ਹੈ।