ਲਾਵਾਰਸ ਵਾਹਨਾਂ ਨੇ ਪੁਲੀਸ ਨੂੰ ਲਿਆਂਦੀਆਂ ਤਰੇਲੀਆਂ : The Tribune India

ਲਾਵਾਰਸ ਵਾਹਨਾਂ ਨੇ ਪੁਲੀਸ ਨੂੰ ਲਿਆਂਦੀਆਂ ਤਰੇਲੀਆਂ

ਲਾਵਾਰਸ ਵਾਹਨਾਂ ਨੇ ਪੁਲੀਸ ਨੂੰ ਲਿਆਂਦੀਆਂ ਤਰੇਲੀਆਂ

ਜਲੰਧਰ ਬਾਈਪਾਸ ਚੌਕ ਵਿੱਚ ਮਿਲੀ ਗੱਡੀ ਦੀ ਜਾਂਚ ਕਰਦੀ ਹੋਈ ਪੁਲੀਸ ਦੀ ਟੀਮ

ਗਗਨਦੀਪ ਅਰੋੜਾ

ਲੁਧਿਆਣਾ, 12 ਅਗਸਤ

ਸਨਅਤੀ ਸ਼ਹਿਰ ਦੇ ਜਲੰਧਰ ਬਾਈਪਾਸ ਚੌਕ ’ਤੇ 2 ਲਾਵਾਰਸ ਹਾਲਤ ’ਚ ਵਾਹਨ ਮਿਲੇ, ਇੱਕ ਇਨੋਵਾ ਕਾਰ ਸੀ ਤੇ ਦੂਸਰੀ ਮਾਲ ਢੋਹਣ ਵਾਲਾ ਛੋਟਾ ਹਾਥੀ। ਜਾਣਕਾਰੀ ਮੁਤਾਬਕ ਕਿਸੇ ਵਿਅਕਤੀ ਨੇ ਚੌਕ ’ਚ ਵਾਹਨ ਖੜ੍ਹੇ ਦੇਖ ਕੇ ਪੁਲੀਸ ਨੂੰ ਸੂਚਨਾ ਦੇ ਦਿੱਤੀ। ਇਹ 2 ਵਾਹਨ ਬੀਤੀ ਦੇਰ ਸ਼ਾਮ ਤੋਂ ਚੌਕ ਦੇ ਵਿਚਕਾਰ ਲਾਵਾਰਸ ਹਾਲਤ ਵਿੱਚ ਖੜ੍ਹੇ ਸਨ, ਜਿਨ੍ਹਾਂ ਦੇ ਵਾਰਸਾਂ ਬਾਰੇ ਲੋਕਾਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ। ਚੌਕ ’ਚ ਖੜ੍ਹੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਸੂਚਨਾ ਦਿੱਤੀ। ਲਾਵਾਰਸ ਹਾਲਤ ’ਚ ਗੱਡੀਆਂ ਮਿਲਣ ’ਤੇ ਏਸੀਪੀ ਮਨਿੰਦਰ ਬੇਦੀ ਵੀ ਮੌਕੇ ’ਤੇ ਪੁੱਜ ਗਏ। ਏਸੀਪੀ ਨੇ ਮੌਕਾ ਦੇਖਿਆ ਤੇ ਤੁਰੰਤ ਬੰਬ ਡਿਸਪੋਜ਼ ਟੀਮ ਤੇ ਡਾਗ ਸੁਕੈਅਡ ਨੂੰ ਸੂਚਨਾ ਦਿੱਤੀ। ਕਰੀਬ ਅੱਧੇ ਘੰਟੇ ਬਾਅਦ ਬੰਬ ਸੁਕੈਅਡ ਮੌਕੇ ’ਤੇ ਪੁੱਜਿਆ। ਇਸ ਤੋਂ ਬਾਅਦ ਚੌਕ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ। ਕਰੀਬ 100 ਫੁੱਟ ਦੂਰੀ ’ਤੇ ਲੋਕਾਂ ਨੂੰ ਖੜ੍ਹਾ ਕੇ ਜਾਂਚ ਸ਼ੁਰੂ ਕੀਤੀ ਗਈ। ਇਨੋਵਾ ਦਾ ਇੱਕ ਇੱਕ ਹਿੱਸਾ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ। ਬੰਬ ਡਿਸਪੋਜ਼ ਟੀਮ ਦੀ ਰਿਪੋਰਟ ਤੋਂ ਬਾਅਦ ਪੁਲੀਸ ਉਥੋਂ ਵਾਹਨ ਲੈ ਕੇ ਗਈ, ਜਦੋਂ ਕਿ ਛੋਟੇ ਹਾਥੀ ਵਾਹਨ ਦਾ ਮਾਲਕ ਖੁਦ ਮੌਕੇ ’ਤੇ ਪੁੱਜ ਗਿਆ ਤੇ ਵਾਹਨ ਲੈ ਗਿਆ। ਲਾਵਾਰਸ ਵਾਹਨਾਂ ਦੇ ਮਿਲਣ ਨਾਲ ਏਡੀਸੀਪੀ ਰੁਪਿੰਦਰ ਕੌਰ ਸਰਾਓ ਵੀ ਮੌਕੇ ’ਤੇ ਪੁੱਜ ਗਏ। ਚੈਕਿੰਗ ਦੌਰਾਨ ਕਈ ਲੋਕਾਂ ਦੇ ਵਾਹਨ ਵੀ ਚੈੱਕ ਕੀਤੇ ਗਏ। ਏਸੀਪੀ ਮਨਿੰਦਰ ਬੇਦੀ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਕੋਈ ਸ਼ਰਾਰਤੀ ਅਨਸਰ ਹਾਲਾਤ ਖਰਾਬ ਨਾ ਕਰੇ, ਇਸ ਲਈ ਪੁਲੀਸ ਚੌਕਸ ਹੈ। ਮਨਿੰਦਰ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਆਪਣਾ ਦਫ਼ਤਰ ਹੀ ਚੌਕ ’ਚ ਬਣਾ ਰੱਖਿਆ ਹੈ। ਚੌਕ ’ਚ ਬਣੀ ਪਾਰਕ ’ਚ ਉਨ੍ਹਾਂ ਨੇ ਆਪਣਾ ਦਫ਼ਤਰ ਲਾਇਆ ਹੈ। ਉਧਰ, ਕੁਰਸੀ ਟੇਬਲ ਲਾ ਕੇ ਉਹ ਬੈਠਦੇ ਹਨ। ਇਸ ਚੌਕ ’ਚ ਦਫ਼ਤਰ ਬਣਾਉਣ ਦਾ ਇੱਕ ਹੋਰ ਕਾਰਨ ਇਹ ਹੈ ਕਿ ਸ਼ਹਿਰ ਦਾ ਜਲੰਧਰ ਬਾਈਪਾਸ ਐਂਟਰੀ ਪੁਆਇੰਟ ਹੈ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਸ਼ਹਿਰ

View All