ਕੁੱਪ ਕਲਾਂ (ਕੁਲਵਿੰਦਰ ਸਿੰਘ ਗਿੱਲ): ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਟਰੱਕ ਯੂਨੀਅਨ ਕੁੱਪ ਕਲਾਂ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਹੁੰਦੇ ਝਗੜਿਆਂ ਨੂੰ ਮਿਟਾਉਣ ਲਈ ਯੂਨੀਅਨ ਦੀ ਅੱਠ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ‘ਆਪ’ ਆਗੂ ਰਘਵੀਰ ਸਿੰਘ ਲਾਡੀ, ਮੋਹਣਜੀਤ ਸਿੰਘ ਆਦਿ ਨੇ ਦੱਸਿਆ ਕਿ ਦਸਮੇਸ਼ ਟਰੱਕ ਆਪਰੇਟਰ ਐਸੋਸੀਏਸ਼ਨ ਕੁੱਪ ਕਲਾਂ ਦੇ ਮੁੱਖ ਪ੍ਰਬੰਧਕ ਵਜੋਂ ਮੋਹਨ ਸਿੰਘ ਭੋਗੀਵਾਲ ਅਤੇ ਮਨਪ੍ਰੀਤ ਸਿੰਘ ਬਾਲੇਵਾਲ ,ਪਲਵਿੰਦਰ ਸਿੰਘ ਫਲੌਂਡ ਖੁਰਦ, ਸੁਖਵਿੰਦਰ ਸਿੰਘ ਨਾਰੋਮਾਜਰਾ, ਸੁਖਦੇਵ ਸਿੰਘ ਕੁੱਪ ਕਲਾਂ, ਅਮਰੀਕ ਸਿੰਘ ਕੁੱਪ ਕਲਾਂ, ਕੁਲਵੀਰ ਸਿੰਘ ਜਿੱਤਵਾਲ ਖੁਰਦ, ਹਰਪ੍ਰੀਤ ਸਿੰਘ ਜਿੱਤਵਾਲ ਕਲਾਂ ਮੈਂਬਰਾਂ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨ੍ਹਾਂ ਆਖਿਆ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਹੁੰਦੇ ਝਗੜੇ ਖ਼ਤਮ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ।