ਪੱਤਰ ਪ੍ਰੇਰਕ
ਜਗਰਾਉਂ, 17 ਮਈ
ਪੁਲੀਸ ਨੇ ਲਾਹਣ, ਸ਼ਰਾਬ ਅਤੇ ਕਿੱਲੋ ਭੁੱਕੀ ਸਮੇਤ ਦੋ ਤਸਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ । ਥਾਣਾ ਸਦਰ ਦੇ ਏਐੱਸਆਈ ਗੁਰਸੇਵਕ ਸਿੰਘ ਨੇ ਸੂਚਨਾ ਦੇ ਆਧਾਰ ’ਤੇ ਨੇੜਲੇ ਪਿੰਡ ਅਖਾੜਾ ਦੇ ਜਗਸੀਰ ਸਿੰਘ ਜੱਗੀ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਆਪਣੇ ਘਰ ਵਿੱਚ ਹੀ ਸ਼ਰਾਬ ਕਸੀਦਣ ਲਈ ਭੱਠੀ ਲਗਾ ਕੇ ਸ਼ਰਾਬ ਕੱਢ ਰਿਹਾ ਸੀ । ਮੌਕੇ ਤੋਂ ਪੁਲੀਸ ਦੇ ਹੱਥ ਸ਼ਰਾਬ ਕੱਢਣ ਵਾਲਾ 25 ਲਿਟਰ ਲਾਹਣ, ਕੱਢੀਆਂ ਹੋਈਆਂ ਪੰਜ ਬੋਤਲਾਂ ਸ਼ਰਾਬ ਅਤੇ ਭੱਠੀ ਦਾ ਸਾਮਾਨ ਲੱਗਿਆ । ਮੁਲਜ਼ਮ ਜਗਸੀਰ ਸਿੰਘ ਜੱਗੀ ਨੂੰ ਹਿਰਾਸਤ ਵਿੱਚ ਲੈਣ ਉਪਰੰਤ ਕੇਸ ਦਰਜ ਕਰਕੇ ਮੁਲਜ਼ਮ ਤੋਂ ਹੋਰ ਪੁੱਛ-ਗਿੱਛ ਆਰੰਭੀ ਗਈ ਹੈ । ਦੂਸਰੇ ਮਾਮਲੇ ਵਿੱਚ ਥਾਣਾ ਐਂਟੀਨਾਰਕੋਟਿਕ ਸੈੱਲ ਦੇ ਏਐੱਸਆਈ ਸੁਖਵਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਅਵਤਾਰ ਸਿੰਘ ਵਾਸੀ ਅਗਵਾੜ ਲੋਪੋਂ (ਜਗਰਾਉਂ) ਜੋ ਕਿ ਭੁੱਕੀ ਦੀ ਵਰਤੋਂ ਕਰਦਾ ਹੈ ਅਤੇ ਵੇਚਦਾ ਵੀ ਹੈ । ਅੱਜ ਇਲਾਕੇ ਵਿੱਚ ਤੁਰ-ਫਿਰ ਕੇ ਭੁੱਕੀ ਵੇਚ ਰਿਹਾ ਹੈ। ਏਐੱਸਆਈ ਸੁਖਵਿੰਦਰ ਸਿੰਘ ਨੇ ਪੁਲੀਸ ਪਾਰਟੀ ਦੀ ਮੱਦਦ ਨਾਲ ਅਵਤਾਰ ਸਿੰਘ ਨੂੰ ਹਿਰਾਸਤ ਵਿੱਚ ਲਿਆ ਜਿਸ ਕੋਲੋਂ ਕਿੱਲੋ ਭੁੱਕੀ ਚੂਰਾ ਬਰਾਮਦ ਹੋਇਆ ।