ਪੱਤਰ ਪ੍ਰੇਰਕ
ਸਮਰਾਲਾ, 7 ਅਕਤੂਬਰ
ਇੱਥੋਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ 15 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਮਹਿੰਦਰਾ ਪਿੱਕਅਪ ਗੱਡੀ ’ਚ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਆ ਰਹੇ ਸਨ ਤੇ ਇਸ ਨੂੰ ਮਹਿੰਗੇ ਭਾਅ ’ਤੇ ਪੰਜਾਬ ’ਚ ਵੇਚਿਆ ਜਾਣਾ ਸੀ। ਇਸ ਸਬੰਧੀ ਡੀ.ਐੱਸ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਥਾਣਾ ਮੁਖੀ ਭਿੰਦਰ ਸਿੰਘ ਖੰਗੁੂੜਾ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵੱਲੋਂ ਹੇਡੋਂ ਪੁਲੀਸ ਚੌਕੀ ਅੱਗੇ ਨਾਕਾਬੰਦੀ ਕਰ ਕੇ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਚੰਡੀਗੜ੍ਹ ਤਰਫੋਂ ਆ ਰਹੀ ਮਹਿੰਦਰਾ ਪਿੱਕਅਪ ਜੀਪ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਇਸ ਵਿੱਚੋਂ ਵੱਖ-ਵੱਖ ਬ੍ਰਾਂਡ ਦੀਆਂ 15 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਪੁਲੀਸ ਨੇ ਦੋ ਵਿਅਕਤੀਆਂ ਗੁਰਦੀਪ ਸਿੰਘ ਵਾਸੀ ਮੂੰਡੀਆ ਖੁਰਦ (ਲੁਧਿਆਣਾ) ਅਤੇ ਓਮ ਪ੍ਰਕਾਸ਼ ਵਾਸੀ ਰਾਮਗੜ੍ਹ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ।