ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਅਕਤੂਬਰ
ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਇੱਕ ਮਹਿਲਾ ਸਮੇਤ ਦੋ ਜਣਿਆਂ ਨੂੰ ਲੱਖਾਂ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜਨ ਨੰਬਰ 4 ਦੇ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਨੇ ਗਸ਼ਤ ਦੌਰਾਨ ਥਾਪਰ ਮੁਹੱਲਾ ਸ਼ਿਵਪੁਰੀ ਰੋਡ ਪੈਟਰੋਲ ਪੰਪ ਵਾਲੀ ਗਲੀ ਵਿੱਚੋਂ ਡੋਲੀ ਪਤਨੀ ਪ੍ਰਿੰਸ ਵਾਸੀ ਸ਼ਿਵਪੁਰੀ ਥਾਪਰ ਮੁਹੱਲਾ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਲਾਡੂਵਾਲ ਦੇ ਥਾਣੇਦਾਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਸੂਹ ਦੇ ਆਧਾਰ ’ਤੇ ਮੁੱਲਾਂਪੁਰ ਰੋਡ ਨੇੜੇ ਬਲਵੀਰ ਪੈਟਰੋਲ ਦੇ ਨਾਲ ਜਾਂਦੇ ਕੱਚੇ ਰਾਹ ’ਤੇ ਹੈਰੋਇਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਸਮਸ਼ੇਰ ਸਿੰਘ ਵਾਸੀ ਸੁਖਵਿੰਦਰ ਕੌਰ ਦਾ ਮਕਾਨ ਮੁੱਲਾਂਪੁਰ ਰੋਡ ਹੰਬੜਾਂ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।