ਲੁਧਿਆਣਾ: ਇੱਥੇ ਵੱਖ ਵੱਖ ਇਲਾਕਿਆਂ ਵਿੱਚ ਦੋ ਨਾਬਾਲਗ ਲੜਕੀਆਂ ਭੇਤਭਰੀ ਹਾਲਾਤ ਵਿੱਚ ਲਾਪਤਾ ਹੋ ਗਈਆਂ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਰਾਮ ਵਿਹਾਰ ਰਾਹੋਂ ਰੋਡ ਵਾਸੀ ਸ਼ੀਲਾ ਦੇਵੀ ਨੇ ਦੱਸਿਆ ਹੈ ਕਿ ਉਸ ਦੀ ਧੀ ਮੁਸਕਾਨ (17 ਸਾਲ 6 ਮਹੀਨੇ) ਨੇਹਾ ਬਿਊਟੀ ਪਾਰਲਰ ਕੁਲਦੀਪ ਨਗਰ ਵਿੱਚ ਗਈ ਸੀ ਪਰ ਉਹ ਘਰ ਵਾਪਸ ਨਹੀਂ ਪਰਤੀ। ਭਾਲ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਮਧੂਬਨ ਵਿਹਾਰ ਵਾਸੀ ਸ਼ਿਵ ਕੁਮਾਰ ਵਿਆਹ ਕਰਵਾਉਣ ਦੀ ਨੀਅਤ ਨਾਲ ਫੁਸਲਾ ਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਸਿਮਸਿਮ ਕਲੋਨੀ ਜਮਾਲਪੁਰ ਵਾਸੀ ਕ੍ਰਿਸ਼ਨਾ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਧੀ ਮੀਤਾ (16 ਸਾਲ) ਘਰੋਂ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ। ਦੋਹਾਂ ਮਾਮਲਿਆਂ ਵਿੱਚ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ