ਫੌਜੀ ਤੋਂ ਦੋ ਕਿਲੋ ਅਫ਼ੀਮ ਬਰਾਮਦ

ਫੌਜੀ ਤੋਂ ਦੋ ਕਿਲੋ ਅਫ਼ੀਮ ਬਰਾਮਦ

ਅਫ਼ੀਮ ਸਮੇਤ ਗ੍ਰਿਫ਼ਤਾਰ ਮੁਲਜ਼ਮ ਪੁਲੀਸ ਪਾਰਟੀ ਨਾਲ।  -ਫੋਟੋ: ਪੰਜਾਬੀ ਟ੍ਰਿਬਿਊਨ

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 14 ਅਪਰੈਲ 

ਇਥੇ ਐਂਟੀ ਕ੍ਰਾਈਮ ਪੁਲੀਸ ਨੇ ਛੁੱਟੀ ’ਤੇ ਆਏ ਫੌਜੀ ਜਵਾਨ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਕਿਲੋ ਅਫੀਮ ਬਰਾਮਦ ਕੀਤੀ ਹੈ। ਏਡੀਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਦੇਖ-ਰੇਖ ਹੇਠ ਥਾਣੇਦਾਰ ਸਤੀਸ਼ ਕੁਮਾਰ ਨੇ ਪਿੰਡ ਝੱਮਟ ਪੁਲ ’ਤੇ ਨਾਕਾਬੰਦੀ ਦੌਰਾਨ ਧਰਮਿੰਦਰ ਕੁਮਾਰ ਫੌਜੀ ਵਾਸੀ ਪਿੰਡ ਅਖਾੜਾ ਜਲੰਧਰ, ਉਸ ਦੇ ਭਰਾ ਰਵੀ ਪਾਲ  ਅਤੇ ਰਮਨਦੀਪ ਸਿੰਘ ਵਾਸੀ ਪਿੰਡ ਪੁੜੈਣ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇਹ ਅਫ਼ੀਮ ਗੁਰਜੰਟ ਸਿੰਘ  ਨੂੰ ਦੇਣ ਜਾ ਰਹੇ ਸਨ। ਥਾਣੇਦਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਬਾੜੇਵਾਲ ਪੁਲ ’ਤੇ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਤਿੰਨ ਜਣੇ  ਛੋਟੇ ਹਾਥੀ ’ਤੇ ਅਫ਼ੀਮ ਸਮੇਤ ਆ ਰਹੇ ਹਨ। ਉਨ੍ਹਾਂ ਤੁਰੰਤ ਝੱਮਟ ਪੁਲ ’ਤੇ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਅਫੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਦੌਰਾਨ  ਧਰਮਿੰਦਰ ਕੁਮਾਰ ਨੇ ਦੱਸਿਆ ਕਿ ਉਹ ਭਾਰਤੀ ਫ਼ੌਜ ਮਨੀਪੁਰ-ਨਾਗਾਲੈਂਡ ਵਿੱਚ ਤਾਇਨਾਤ ਹੈ ਅਤੇ ਅੱਜ ਕੱਲ੍ਹ ਛੁੱਟੀ ’ਤੇ ਆਇਆ ਹੋਇਆ ਹੈ। ਛੁੱਟੀ ’ਤੇ ਆਉਣ ਸਮੇਂ ਉਹ ਮਨੀਪੁਰ ਤੋਂ ਇਹ ਅਫ਼ੀਮ ਲੈ ਕੇ ਆਇਆ ਸੀ, ਜੋ ਉਸ ਨੇ ਗੁਰਜੰਟ ਸਿੰਘ ਨੂੰ ਦੇਣੀ ਸੀ। ਉਸ ਦਾ ਇਹ ਪਹਿਲਾ ਗੇੜਾ ਸੀ ਕਿ ਪੁਲੀਸ ਅੜਿੱਕੇ ਆ ਗਿਆ। ਪੁਲੀਸ ਵੱਲੋਂ ਉਸ ਤੋਂ ਹੋਰ ਪੁੱਛ-ਗਿੱਛ ਵੀ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All