ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਾਰਚ
ਡਿਸਟ੍ਰਿਕ ਵੇਟਲਿਫਟਿੰਗ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ 38ਵੀਂ ਡਿਸਟ੍ਰਿਕ ਲੁਧਿਆਣਾ ਵੇਟਲਿਫਟਿੰਗ ਚੈਂਪੀਅਨਸ਼ਿਪ ਅੱਜ ਇੱਥੇ ਸ਼ੁਰੂ ਹੋ ਗਈ। ਦੋ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਜ਼ਿਲ੍ਹਾ ਖੇਡ ਅਫਸਰ ਰਵਿੰਦਰ ਸਿੰਘ ਸਮੇਤ ਡਾ. ਜਗਜੀਤ ਸਿੰਘ, ਡਾ. ਅਵੀਨਾਸ਼ ਸ਼ਰਮਾ, ਵੇਟਲਿਫਟਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤਾਰਾ ਸਿੰਘ, ਪ੍ਰੋ. ਰੋਹਿਤ ਕੁਮਾਰ, ਲੁਧਿਆਣਾ ਵੇਟਲਿਫਟਿੰਗ ਐਸੋਸੀਏਸ਼ਨ ਦੇ ਸਕੱਤਰ ਪ੍ਰਵੇਸ਼ ਚੰਦਰ ਸ਼ਰਮ, ਕੋਚ ਸੁਖਕਰਨ ਸਿੰਘ, ਗੁਰਿੰਦਰ ਸਿੰਘ, ਕਮਲਜੀਤ ਸਿੰਘ, ਕਮਲਪ੍ਰੀਤ ਕੌਰ ਮਾਂਗਟ, ਜਸਵੀਰ ਕੌਰ, ਰਾਮ ਸਿੰਘ ਅਤੇ ਕੁਲਬੀਰ ਸਿੰਘ ਹਾਜ਼ਰ ਸਨ। ਅੱਜ ਪਹਿਲੇ ਦਿਨ 40 ਕਿੱਲੋ ਭਾਰ ਵਰਗ ਵਿੱਚੋਂ ਹਰਸੀਰਤ ਕੌਰ ਨੇ 78 ਕਿਲੋ, ਜਸਪ੍ਰੀਤ ਕੌਰ ਨੇ 60 ਕਿੱਲੋ ਅਤੇ ਪਵਨਜੋਤ ਕੌਰ ਨੇ 53 ਕਿਲੋ ਭਾਰ ਚੁੁੱਕਿਆ। 45 ਕਿੱਲੋ ਭਾਰ ਵਰਗ ਵਿੱਚੋਂ ਰਾਵੀਆ ਬੇਗਮ ਨੇ 74 ਕਿਲੋ ਭਾਰ ਚੁੱਕ ਕਿ ਪਹਿਲਾ ਜਦਕਿ ਜਸਮੀਨ ਨੇ 73 ਕਿੱਲੋ ਭਾਰ ਚੁੱਕਿਆ। ਇਸੇ ਤਰ੍ਹਾਂ 49 ਕਿਲੋ ਭਾਰ ਵਰਗ ਵਿੱਚੋਂ ਅਸ਼ਮਨ ਕੌਰ ਨੇ 75 ਕਿਲੋ, ਸਿਮਰਨਪ੍ਰੀਤ ਕੌਰ ਨੇ 61 ਕਿੱਲੋ ਅਤੇ ਤਾਨਿਆ ਨੇ 57 ਕਿਲੋ ਭਾਰ ਚੁੱਕਿਆ। 55 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿੱਚੋਂ ਸਿਮਸਨ ਨੇ 128 ਕਿੱਲੋ, ਯਸ਼ਮੀਨ ਨੇ 95 ਕਿੱਲੋ ਜਦਕਿ ਮਨਜੋਤ ਕੌਰ ਨੇ 80 ਕਿੱਲੋ ਭਾਰ ਚੁੱਕਿਆ। 59 ਕਿੱਲੋ ਭਾਰ ਵਰਗ ਮੁਕਾਬਲੇ ਵਿੱਚ ਸਿਮਰਦੀਪ ਕੌਰ ਨੇ 135 ਕਿਲੋ, ਜਪਲੀਨ ਕੌਰ ਨੇ 134 ਕਿਲੋ ਜਦਕਿ ਪੂਜਾ ਨੇ 85 ਕਿਲੋ ਭਾਰ ਚੁੱਕਿਆ।