ਪੱਤਰ ਪੇ੍ਰਰਕ
ਮਾਛੀਵਾੜਾ, 25 ਜਨਵਰੀ
ਸਥਾਨਕ ਪੁਲੀਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਵਿਚ ਅੱਧਾ ਕਿਲੋ ਅਫ਼ੀਮ ਸਣੇ ਮਹਿੰਦਰਪਾਲ ਸਿੰਘ ਵਾਸੀ ਪਵਾਤ ਅਤੇ ਨਾਜਾਇਜ਼ ਸ਼ਰਾਬ ਸਮੇਤ ਰਣਜੀਤ ਸਿੰਘ ਉਰਫ਼ ਮੂਰਤੀ ਵਾਸੀ ਸ਼ਤਾਬਗੜ੍ਹ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਪ੍ਰਕਾਸ਼ ਮਸੀਹ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮਹਿੰਦਰਪਾਲ ਸਿੰਘ ਕੋਲੋਂ ਤਲਾਸ਼ੀ ਦੌਰਾਨ 500 ਗਰਾਮ ਅਫ਼ੀਮ ਬਰਾਮਦ ਹੋਈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿਚ ਬਹਿਲੋਲਪੁਰ ਪੁਲੀਸ ਨੇ ਰਣਜੀਤ ਸਿੰਘ ਉਰਫ਼ ਮੂਰਤੀ ਦੇ ਘਰ ਛਾਪਾ ਮਾਰ ਕੇ 20 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ। ਪੁਲੀਸ ਨੇ ਮਾਮਲੇ ਦਰਜ ਕਰ ਲਏ ਹਨ।