ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 17 ਜੁਲਾਈ
ਥਾਣਾ ਪੀਏਯੂ ਦੀ ਪੁਲੀਸ ਨੇ ਪੈਟਰੋਲ ਪੰਪ ਤੋਂ ਗੱਡੀ ਵਿੱਚ ਪੈਟਰੋਲ ਪਵਾਉਣ ਮਗਰੋਂ ਮੁਲਾਜ਼ਮ ਦੀ ਸਵਾਈਪ ਮਸ਼ੀਨ ਖੋਹ ਕੇ ਫ਼ਰਾਰ ਹੋਏ ਮੁਲਜ਼ਮਾਂ ’ਚੋਂ ਦੋ ਨੂੰ ਕਾਬੂ ਕੀਤਾ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਊਥ ਸਿਟੀ ਸਿਟੀ ਸਥਿਤ ਐਚਪੀ ਦੇ ਪੈਟਰੋਲ ਪੰਪ ਤੋਂ ਆਲਮਗੀਰ ਵਾਸੀ ਸਿਮਰਨਜੀਤ ਸਿੰਘ, ਮਨਜਿੰਦਰ ਸਿੰਘ ਅਤੇ ਸੌਰਵ ਤੋਂ ਇਲਾਵਾ ਧਾਂਦਰਾ ਵਾਸੀ ਪਰਮਿੰਦਰ ਸਿੰਘ ਨੇ ਸਕਾਰਪੀਓ ਗੱਡੀ ਵਿੱਚ ਪੈਟਰੋਲ ਭਰਵਾਇਆ ਸੀ ਤੇ ਇਸ ਦੌਰਾਨ ਮੁਲਾਜ਼ਮ ਨਾਲ ਬਹਿਸ ਹੋਣ ’ਤੇ ਉਹ ਸਵਾਈਪ ਮਸ਼ੀਨ ਖੋਹ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲੀਸ ਵਲੋਂ ਤਫਤੀਸ਼ ਉਪਰੰਤ ਸਿਮਰਨਜੀਤ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਵਾਈਪ ਮਸ਼ੀਨ ਬਰਾਮਦ ਕਰ ਲਈ ਗਈ ਹੈ।