ਲੁਧਿਆਣਾ: ਥਾਣਾ ਮਾਡਲ ਟਾਊਨ ਦੀ ਪੁਲੀਸ ਨੂੰ ਫੇਜ਼ ਇੱਕ ਅਰਬਨ ਅਸਟੇਟ ਦੁੱਗਰੀ ਵਾਸੀ ਨਿਤੇਸ਼ ਨਾਰਾਇਣ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ ਮਧੂਤ ਫਾਇਨਾਂਸ ਰਿਜਨਲ ਦਫ਼ਤਰ ਦੁੱਗਰੀ ਰੋਡ ਬਾਹਰੋਂ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਸੈਕਟਰ 33 ਚੰਡੀਗੜ੍ਹ ਰੋਡ ਵਾਸੀ ਕਰਨ ਮਹੀਨ ਨੇ ਦੱਸਿਆ ਹੈ ਕਿ ਉਸ ਦਾ ਐਕਟਿਵਾ ਸਕੂਟਰ 33 ਫੁੱਟਾ ਰੋਡ ਜਮਾਲਪੁਰ ਨੇੜਿਓਂ ਚੋਰੀ ਹੋ ਗਿਆ ਹੈ। ਥਾਣਾ ਪੀਏਯੂ ਦੀ ਪੁਲੀਸ ਨੂੰ ਪੰਜ ਪੀਰ ਰੋਡ ਚਾਂਦ ਕਲੋਨੀ ਵਾਸੀ ਮੋਹਨ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਘਰ ਬਾਹਰੋਂ ਚੋਰੀ ਹੋ ਗਿਆ ਹੈ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਸੈਕਟਰ 39 ਮੋਤੀ ਨਗਰ ਵਾਸੀ ਅਭਿਸ਼ੇਕ ਡੰਡਵਾਲ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਘਰ ਨੇੜਿਓਂ ਚੋਰੀ ਹੋ ਗਿਆ ਹੈ। -ਨਿੱਜੀ ਪੱਤਰ ਪ੍ਰੇਰਕ