ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਦੋ ਜਣਿਆਂ ਨੂੰ ਲੁੱਟੇ ਹੋਏ ਮੋਬਾਈਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦਰਭੰਗਾ (ਬਿਹਾਰ) ਵਾਸੀ ਰਾਮ ਕੁਮਾਰ ਯਾਦਵ ਨੇ ਦੱਸਿਆ ਕਿ ਉਹ ਵੰਦਨਾ ਸਵੀਟ ਸ਼ਾਪ ਨੇੜੇ ਨਗਰ ਨਿਗਮ ਦਫ਼ਤਰ ਜ਼ੋਨ ਬੀ ਕੋਲ ਬੈਠਾ ਸੀ ਕਿ ਮੋਟਰਸਾਈਕਲ ’ਤੇ ਦੋ ਜਣੇ ਆਏ ਅਤੇ ਉਸਦਾ ਮੋਬਾਈਲ ਖੋਹਕੇ ਮੋਟਰਸਾਈਕਲ ਨੰਬਰ ਪੀਬੀ 10 ਜੇਐਫ 4745 ’ਤੇ ਫ਼ਰਾਰ ਹੋ ਗਏ। ਥਾਣੇਦਾਰ ਸੁਖਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤਫਤੀਸ਼ ਦੌਰਾਨ ਆਕਾਸ਼ ਵਾਸੀ ਸੁਭਾਸ਼ ਨਗਰ ਅਤੇ ਵਿਸ਼ਾਲ ਵਾਸੀ ਕ੍ਰਿਪਾਲ ਨਗਰ ਨੂੰ ਕਾਬੂ ਕਰਕੇ ਵੱਖ ਵੱਖ ਕੰਪਨੀਆਂ ਦੇ ਛੇ ਮੋਬਾਈਲ ਬਰਾਮਦ ਕੀਤੇ ਗਏ ਹਨ। -ਨਿੱਜੀ ਪੱਤਰ ਪ੍ਰੇਰਕ