ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਗਸਤ
ਥਾਣਾ ਜਮਾਲਪੁਰ ਦੀ ਪੁਲੀਸ ਨੇ ਇੱਕ ਟਰੱਕ ਚਾਲਕ ਨੂੰ ਭੁੱਕੀ ਚੂਰਾ ਪੋਸਤ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਸੌ ਫੁੱਟੀ ਰੋਡ ਨੇੜੇ ਮੌਜੂਦ ਸੀ ਤਾਂ ਸੂਚਨਾ ਮਿਲਣ ’ਤੇ ਪੁਲੀਸ ਨੇ ਟਰੱਕ ਨੂੰ ਰੋਕ ਕੇ ਇਸ ਦੇ ਚਾਲਕ ਸੁਖਵਿੰਦਰ ਸਿੰਘ ਵਾਸੀ ਜੰਡਾਲੀ ਖੁਰਦ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 9 ਕਿਲੋ ਭੁੱਕੀ ਚੂਰਾ ਪੋਸਤ ਅਤੇ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ। ਪੁਲੀਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਕੇਸ ਦਰਜ ਕਰਨ ਮਗਰੋਂ ਸੁਖਵਿੰਦਰ ਸਿੰਘ ਤੋਂ ਤਸਕਰ ਬਾਰੇ ਪੁੱਛ ਪੜਤਾਲ ਆਰੰਭ ਦਿੱਤੀ ਹੈ।