ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਅਕਤੂਬਰ
ਪੀਏਯੂ ਦੇ ਜੈਵਿਕ ਖੇਤੀ ਸਕੂਲ ਵੱਲੋਂ ਕਣਕ ਦੀ ਕਾਸ਼ਤ ਦੀਆਂ ਸੁਧਰੀਆਂ ਉਤਪਾਦਨ ਵਿਧੀਆਂ ਬਾਰੇ ਇੱਕ ਵੈਬਿਨਾਰ ਕਰਵਾਇਆ ਗਿਆ । ਇਹ ਵੈਬਿਨਾਰ ਫਿਰੋਜ਼ਪੁਰ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਕਿਸਾਨਾਂ ਲਈ ਜੈਵਿਕ ਖੇਤੀ ਸਬੰਧੀ ਇੱਕ ਵਿਸ਼ੇਸ਼ ਪ੍ਰੋਜੈਕਟ ਦਾ ਹਿੱਸਾ ਸੀ। ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦੀ ਸਹਾਇਤਾ ਨਾਲ ਚਲਾਏ ਜਾ ਰਹੇ ਬਾਇਓਟੈੱਕ ਕਿਸਾਨ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਦਾ ਉਦੇਸ਼ ਕਣਕ ਅਤੇ ਬਾਸਮਤੀ ਲਈ ਸੁਧਰੀਆਂ ਕਾਸ਼ਤ ਤਕਨੀਕਾਂ ਦਾ ਪ੍ਰਦਰਸ਼ਨ ਅਤੇ ਪ੍ਰਸਾਰ ਕਰਨਾ ਹੈ। ਇਸ ਸਿਖਲਾਈ ਦੌਰਾਨ ਚੰਗੀਆਂ ਉਤਪਾਦਨ ਵਿਧੀਆਂ ਦੇ ਵੱਖ-ਵੱਖ ਪਸਾਰਾਂ ਬਾਰੇ ਭਾਸ਼ਣ ਕਰਵਾਏ ਗਏ।