ਪੱਤਰ ਪ੍ਰੇਰਕ
ਜਗਰਾਉਂ, 25 ਸਤੰਬਰ
ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਸੀਨੀਅਰ ਪੁਲੀਸ ਕਪਤਾਨ ਹਰਜੀਤ ਸਿੰਘ ਵੱਲੋਂ ਜ਼ਿਲ੍ਹੇ ਦੇ ਅਧਿਕਾਰ ਖੇਤਰ ’ਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਅਰੰਭੀ ਮੁਹਿੰਮ ਤਹਿਤ ਇੱਕ ਤਸਕਰ ਨੂੰ 1.5 ਕਿੱਲੋ ਅਫੀਮ ਸਣੇ ਥਾਣਾ ਸਦਰ ਦੀ ਪੁਲੀਸ ਨੇ ਕਾਬੂ ਕੀਤਾ ਹੈ। ਐੱਸਪੀ (ਡੀ) ਹਰਿੰਦਰਪਾਲ ਸਿੰਘ ਪਰਮਾਰ ਅਨੁਸਾਰ ਏਐੱਸਆਈ ਅਨਵਰ ਮਸੀਹ ਪੁਲੀਸ ਪਾਰਟੀ ਸਣੇ ਪਿੰਡ ਸਿੱਧਵਾਂ ਕਲਾਂ ਦੇ ਬੱਸ ਸਟੈਂਡ ਤੇ ਮੌਜੂਦ ਸੀ। ਇਸੇ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭੂੰਦੜੀ, ਸਵੱਦੀ ਵਾਇਆ ਸਿੱਧਵਾਂ ਕਲਾਂ ਕੱਚੇ ਰਸਤੇ ਰਾਹੀਂ ਅਫੀਮ ਤਸਕਰ ਪੈਦਲ ਹੀ ਅਫੀਮ ਦੀ ਵੱਡੀ ਖੇਪ ਲੈ ਕੇ ਪਿੰਡ ਸਿੱਧਵਾਂ ਕਲਾਂ ਵੱਲ ਆ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਿੱਧਵਾਂ ਕਲਾਂ ਕੋਲ ਰੋਕਿਆ ਤਾਂ ਉਸ ਕੋਲੋ 1.5 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਕਮਲ ਵਾਸੀ ਬੌਂਦ ਕਲਾਂ (ਚਰਖੀ ਦਾਦਰੀ) ਹਰਿਆਣਾ ਵੱਜੋਂ ਹੋਈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।