ਲੁਧਿਆਣਾ (ਖੇਤਰੀ ਪ੍ਰਤੀਨਿਧ): ਸਰਕਾਰੀ ਪ੍ਰਾਇਮਰੀ ਸਕੂਲ ਮੰਗਲੀ ਉੱਚੀ ਵਿੱਚ ਰੈੱਡ ਕਰਾਸ ਵਾਲੰਟੀਅਰ ਜਗਜੀਤ ਸਿੰਘ ਮਾਨ ਵੱਲੋਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਮਿਲ ਕਿ ਮਨੁੱਖਤਾ ਦੇ ਸੇਵਕ ਭਾਈ ਘਨ੍ਹਈਆ ਦੀ ਯਾਦ ਵਿੱਚ ਮੱਲ੍ਹਮ ਪੱਟੀ ਦਿਵਸ ਮਨਾਇਆ। ਸਕੂਲ ਮੁਖੀ ਰੈੱਡ ਕਰਾਸ ਫਲੰਟੀਅਰ ਸ੍ਰੀ ਮਾਨ ਨੇ ਕਿਹਾ ਕਿ ਸਕੂਲ ਮੁਖੀ ਹੋਣ ਦੇ ਨਾਤੇ ਉਹ ਭਾਰਤੀ ਰੈੱਡ ਕਰਾਸ ਨੂੰ ਪੱਤਰ ਲਿਖ ਕੇ ਮੰਗ ਕਰਨਗੇ ਕਿ ਸਮੁੱਚੇ ਭਾਰਤ ਦੇ ਸਕੂਲਾਂ ਵਿੱਚ ਭਾਈ ਘੱਨ੍ਹਈਆ ਦੇ ਜੀਵਨ ਕਾਰਜ ਸਬੰਧੀ ਜਿੱਥੇ ਪਾਠ ਸ਼ਾਮਲ ਕੀਤੇ ਜਾਣ ਉੱਥੇ ਹੀ ਅੱਜ ਦੇ ਦਿਨ ਨੂੰ ਵਿਸ਼ੇਸ਼ ਰੂਪ ਵਿੱਚ ਮਨਾਉਣ ਲਈ ਵੀ ਬਣਦੀ ਕਾਰਵਾਈ ਕਰੇ ਤਾਂ ਹੀ ਇਹੋ ਜਿਹੇ ਦਿਨਾਂ ਦੀ ਮਹੱਤਤਾ ਆਮ ਲੋਕਾਂ ਦੇ ਸਾਹਮਣੇ ਆ ਸਕੇਗੀ। ਇਸ ਮੌਕੇ ਪਰਮਿੰਦਰ ਕੌਰ, ਅਕਵਿੰਦਰ ਕੌਰ ਤੇ ਗੁਰਮੀਤ ਕਰ ਹਾਜ਼ਰ ਸਨ।