ਲੁਧਿਆਣਾ: ਤਾਜਪੁਰ ਰੋਡ ਕੋਲ ਵੀਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਅਫ਼ਰਾ ਤਫ਼ਰੀ ਮਚ ਗਈ, ਜਦੋਂ ਤਿੰਨ ਵਿਅਕਤੀ ਕਾਂਗਰਸੀ ਉਮੀਦਵਾਰ ਸੰਜੇ ਤਲਵਾੜ ਦਾ ਬੋਰਡ ਲਾਉਂਦੇ ਸਮੇਂ ਹਾਈਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਝੁਲਸ ਗਏ। ਤਿੰਨਾਂ ਦੇ ਕੱਪੜੇ ਸੜ ਕੇ ਸੁਆਹ ਹੋ ਗਏ, ਪਰ ਤਿੰਨੇ ਖੁਦ ਵਾਲ-ਵਾਲ ਬਚ ਗਏ। ਆਸਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਪਿੱਛੇ ਹਟਾਇਆ। ਇਸ ਦੀ ਜਾਣਕਾਰੀ ਜਦੋਂ ਵਿਧਾਇਕ ਤਲਵਾੜ ਦੇ ਸਾਥੀਆਂ ਨੂੰ ਮਿਲੀ ਤਾਂ ਤੁਰੰਤ ਐਂਬੂਲੈਸ ਮੌਕੇ ’ਤੇ ਪੁੱਜ ਗਈ। ਤਿੰਨਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਤਿੰਨਾਂ ਦੀ ਪਛਾਣ ਨਹੀਂ ਹੋ ਸਕੀ, ਪਰ ਤਿੰਨੇ ਠੀਕ ਸਨ ਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। -ਟਨਸ