ਪੱਤਰ ਪ੍ਰੇਰਕ
ਜਗਰਾਉਂ, 20 ਅਗਸਤ
ਦਿਹਾਤੀ ਪੁਲੀਸ ਨੇ ਦੋ ਵੱਖ-ਵੱਖ ਥਾਵਾਂ ਤੋਂ ਤਿੰਨ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 340 ਪੇਟੀਆਂ ਸ਼ਰਾਬ ਸਮੇਤ ਇੱਕ ਟਰੱਕ, ਐਕਟਿਵਾ ਅਤੇ ਇਨੋਵਾ ਕਾਰ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਸਦਰ ਦੇ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ.ਅਨਵaਰ ਮਸੀਹ ਨੇ ਪਿੰਡ ਸਿੱਧਵਾਂ ਕਲਾਂ ਤੋਂ ਸਵੱਦੀ ਕਲਾਂ ਨੂੰ ਜਾਂਦੇ ਰਸਤੇ ’ਚ ਨਾਕਾ ਲਗਾ ਕੇ ਜਸਵੰਤ ਸਿੰਘ ਵਾਸੀ ਪਿੰਡ ਸਿੱਧਵਾਂ ਕਲਾਂ ਕੋਲੋਂ 5 ਪੇਟੀਆਂ ਸ਼ਰਾਬ ਬਰਾਮਦ ਕੀਤੀ। ਦੂਜੇ ਮਾਮਲੇ ’ਚ ਏ.ਐੱਸ.ਆਈ. ਪਰਮਜੀਤ ਸਿੰਘ ਨੇ ਪਿੰਡ ਰਤਨ ਕੋਲ ਖੜ੍ਹੇ ਟਰੱਕ ਤੇ ਇਨੋਵਾ ਕਾਰ ਨੂੰ ਕਬਜ਼ੇ ’ਚ ਲੈ ਕੇ ਤਲਾਸ਼ੀ ਦੌਰਾਨ 180 ਪੇਟੀਆਂ ਫਸਟ ਚੁਆਇਸ, 80 ਪੇਟੀਆਂ ਹੀਰ ਸੌਂਫੀਆ ਬਰਾਮਦ ਕੀਤੀ। ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਵਾਸੀ ਹਿਸੋਵਾਲ, ਰਾਜਵੀਰ ਸਿੰਘ ਵਾਸੀ ਪਿੰਡ ਮੋਹੀ (ਲੁਧਿਆਣਾ) ਵਜੋਂ ਹੋਈ ਹੈ।