ਜਗਰਾਉਂ: ਇਲਾਕੇ ਦੇ ਵੱਡੇ ਪਿੰਡ ਲੱਖਾ ਦੇ ਸੀਨੀਅਰ ਕਾਂਗਰਸੀ ਆਗੂ ਜਰਨੈਲ ਸਿੰਘ ਅਤੇ ਤਿੰਨ ਪਿੰਡਾਂ ਦੇ ਸਾਬਕਾ ਸਰਪੰਚ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ਪਿੰਡ ਲੱਖਾ ਵਿੱਚ ਕਾਂਗਰਸੀ ਆਗੂ ਜਰਨੈਲ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਮੌਕੇ ਵਿਧਾਇਕ ਮਾਣੂੰਕੇ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਜਗਰਾਉਂ ਇਲਾਕੇ ’ਚ ਵੀ ‘ਜਰਨੈਲ’ ਮਿਲ ਗਿਆ ਹੈ। ਇਸ ਮਗਰੋਂ ਵਿਧਾਇਕਾਂ ਮਾਣੂੰਕੇ ਪਿੰਡ ਮਲਸੀਹਾਂ ਬਾਜਣ ਪਹੁੰਚੇ ਜਿਥੇ ਅਕਾਲੀ ਦਲ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ, ਪਿੰਡ ਕੋਠੇ ਅੱਠ ਚੱਕ ਤੋਂ ਵੀ ਸਾਬਕਾ ਅਕਾਲੀ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਅਤੇ ਕਾਂਗਰਸੀ ਪੰਚਾਇਤ ਮੈਂਬਰ ਗੁਰਮੀਤ ਕੌਰ ‘ਆਪ’ ਵਿੱਚ ਸ਼ਾਮਲ ਹੋ ਗਏ। ਸ਼ਾਮ ਸਮੇਂ ਬੀਬੀ ਮਾਣੂੰਕੇ ਨੇ ਸ਼ਹਿਰ ਦੇ ਅੰਦਰ ਪੈਦਲ ਮਾਰਚ ਕਰਕੇ ਵੋਟਾਂ ਮੰਗੀਆਂ। -ਨਿੱਜੀ ਪੱਤਰ ਪ੍ਰੇਰਕ