ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਤਿੰਨ ਭਰਾਵਾਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਬ ਇੰਸਪੈਕਟਰ ਮੰਜੂ ਨੇ ਦੱਸਿਆ ਕਿ ਪੁਲੀਸ ਟੀਮ ਨੇ ਅਲਟੌਸ ਚੌਕ ਹੰਬੜਾਂ ਰੋਡ ਨੇੜੇ ਸੰਤੋਸ਼, ਵਿਨੋਦ ਅਤੇ ਅਬੋਧ ਸਿੰਘ ਵਾਸੀ ਕਪਿਲ ਪਾਰਕ ਕੋਲੋਂ ਤਲਾਸ਼ੀ ਦੌਰਾਨ 900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲੀਸ ਵੱਲੋਂ ਉਨ੍ਹਾਂ ਤੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ