ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 10 ਅਕਤੂਬਰ
ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੇ ਸਿਨੇਮਾ ਹਾਲ ਵਿੱਚ ਬੈਠ ਕੇ ਪੰਜਾਬੀ ਫਿਲਮ ‘ਮੂਸਾ ਜੱਟ’ ਦੀ ਮੋਬਾਈਲ ਉੱਪਰ ਰਿਕਾਰਡਿੰਗ ਕਰਨ ਦੇ ਦੋਸ਼ ਤਹਿਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਂਚ ਅਧਿਕਾਰੀ ਸਤਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕਰੀਮਪੁਰਾ ਬਾਜ਼ਾਰ ਵਾਸੀ ਵਿਕਾਸ ਵਿਰਦੀ ਦੀ ਸ਼ਿਕਾਇਤ ’ਤੇ ਇਹ ਕਾਰਵਾਈ ਕੀਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਓਮੈਕਸ ਪਲਾਜ਼ਾ ਵਿੱਚ ਵੀਟੂਵੀ ਸਿਨੇਮਾ ਵਿੱਚ ਮਨਪ੍ਰੀਤ ਸਿੰਘ ਵਾਸੀ ਪ੍ਰੀਤ ਨਗਰ, ਰਵੀ ਕਪੂਰ ਵਾਸੀ ਮਨੋਹਰ ਨਗਰ ਅਤੇ ਰਣਵੀਰ ਸਿੰਘ ਵਾਸੀ ਮਨੋਹਰ ਨਗਰ ਧੂਰੀ ਲਾਈਨ ਸੀਟ ਨੰਬਰ 6, 7 ਅਤੇ 8 ’ਤੇ ਬੈਠੇ ਪੰਜਾਬੀ ਫਿਲਮ ਮੂਸਾ ਜੱਟ ਦੇਖ ਰਹੇ ਸਨ। ਇਸ ਦੌਰਾਨ ਉਹ ਆਪਣੇ ਮੋਬਾਈਲ ਫੋਨ ’ਤੇ ਚੋਰੀ ਫਿਲਮ ਦੀ ਰਿਕਾਰਡਿੰਗ ਕਰ ਰਹੇ ਸਨ।