ਲੁਧਿਆਣਾ: ਥਾਣਾ ਮੋਤੀ ਨਗਰ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਦੜਾ ਸੱਟਾ ਲਗਾਉਂਦਿਆਂ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੋਤੀ ਨਗਰ ਦੇ ਹੌਲਦਾਰ ਜਗਸੀਰ ਸਿੰਘ ਨੇ ਦੱਸਿਆ ਹੈ ਕਿ ਸੂਚਨਾ ਮਿਲਣ ਤੇ ਪੁਲੀਸ ਨੇ ਸ਼ੰਕਰ ਢਾਬਾ ਟਰਾਂਸਪੋਰਟ ਨਗਰ ਨੇੜਲੀ ਗਲੀ ਵਿੱਚ ਛਾਪੇਮਾਰੀ ਕਰਕੇ ਦੜਾ ਸੱਟਾ ਲਗਾਉਂਦਿਆਂ ਦਲਜੀਤ ਸਿੰਘ ਵਾਸੀ ਸਟਾਰ ਸਿਟੀ ਟਿੱਬਾ ਰੋਡ ਅਤੇ ਰੋਹਿਤ ਸ਼ਰਮਾ ਵਾਸੀ ਪੁੱਡਾ ਕਲੋਨੀ ਜਗੀਰਪੁਰ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 11 ਹਜ਼ਾਰ 45 ਰੁਪਏ, ਦੋ ਗੱਤੇ, ਦੋ ਪੈੱਨ ਅਤੇ ਕੁਝ ਪਰਚੀਆਂ ਬਰਾਮਦ ਕੀਤੀਆਂ ਹਨ। ਇਕ ਹੋਰ ਮਾਮਲੇ ਵਿੱਚ ਹੌਲਦਾਰ ਕੁਲਦੀਪ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਗੁਰਦੁਆਰਾ ਰਵਿਦਾਸ ਨੇੜੇ ਚਿੜੀ ਚੌਕ ਵਾਸੀ ਗੁਰਮੀਤ ਸਿੰਘ ਨੂੰ ਲੇਬਰ ਕਲੋਨੀ ਗਊਸ਼ਾਲਾ ਜਮਾਲਪੁਰ ਨੇੜੇ ਇਕ ਦੁਕਾਨ ਦੇ ਬਾਹਰ ਦੜਾ ਸੱਟਾ ਲਗਾਉਂਦਿਆਂ ਕਾਬੂ ਕਰਕੇ 5840 ਰੁਪਏ, ਗੱਤਾ ਅਤੇ ਪੈੱਨ ਬਰਾਮਦ ਕੀਤਾ ਹੈ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ। ਪੁਲੀਸ ਨੇ ਿਕਹਾ ਿਕ ਸ਼ਹਿਰਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੂਰੀ ਮੁਸਤੈਦੀ ਨਾਲ ਕੰਮ ਕੀਤਾ ਜਾ ਿਰਹਾ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। -ਨਿੱਜੀ ਪੱਤਰ ਪ੍ਰੇਰਕ