ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਥਾਣਾ ਦਰੇਸੀ ਦੀ ਪੁਲੀਸ ਨੂੰ ਵਿਸ਼ਾਲ ਨਗਰ ਕਾਕੋਵਾਲ ਰੋਡ ਵਾਸੀ ਜਤਿੰਦਰ ਕੁਮਾਰ ਨੇ ਦੱਸਿਆ ਹੈ ਕਿ ਉਹ ਪੀਐੱਨਬੀ ਬ੍ਰਾਂਚ ਬਸਤੀ ਜੋਧੇਵਾਲ ਦੇ ਏਟੀਐਮ ਤੋਂ ਪੈਸੇ ਕਢਵਾਉਣ ਗਿਆ ਸੀ ਜਿੱਥੇ ਪਹਿਲਾਂ ਤੋਂ ਹੀ 3-4 ਵਿਅਕਤੀ ਮੌਜੂਦ ਸਨ। ਇੱਕ ਵਿਅਕਤੀ ਨੇ ਪੈਸੇ ਕਢਵਾਉਣ ਵਿੱਚ ਮਦਦ ਕਰਨ ਦੇ ਬਹਾਨੇ ਧੋਖੇ ਨਾਲ ਉਸ ਦਾ ਏਟੀਐਮ ਕਾਰਡ ਬਦਲ ਦਿੱਤਾ ਤੇ ਕੁਝ ਸਮੇਂ ਬਾਅਦ ਉਸ ਦੇ ਖਾਤੇ ਵਿੱਚੌਂ 81 ਹਜ਼ਾਰ 650 ਰੁਪਏ ਦੀ ਰਕਮ ਕਢਵਾ ਲਈ। ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਹੈ ਕਿ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।