ਪੱਤਰ ਪ੍ਰੇਰਕ
ਦੋਰਾਹਾ, 5 ਜੁਲਾਈ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇਕੱਤਰਤਾ ਰਾਮਪੁਰ ਵਿੱਚ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੇ ਹੋਣਹਾਰ ਮੈਂਬਰ ਸਿਮਰਨਦੀਪ ਕੌਰ ਅਹਿਲਾਵਤ ਅਤੇ ਪ੍ਰਭਜੋਤ ਸਿੰਘ ਰਾਮਪੁਰ ਨੂੰ ਬਾਰ੍ਹਵੀਂ ਵਿੱਚ ਵਧੀਆ ਅੰਕ ਲੈ ਕੇ ਪਾਸ ਕਰਨ ’ਤੇ ਵਧਾਈ ਦਿੱਤੀ। ਰਚਨਾਵਾਂ ਦੇ ਦੌਰ ਵਿੱਚ ਨੀਤੂ ਰਾਮਪੁਰ ਨੇ ‘ਆ ਜਾਵੇ ਕਵਿਤਾ ਮੇਰੇ ਕੋਲ’, ਸਿਮਰਨਦੀਪ ਕੌਰ ਅਹਿਲਾਵਤ ਨੇ ‘ਸੁੰਨ੍ਹਾ ਆਲ੍ਹਣਾ’, ਪ੍ਰਭਜੋਤ ਸਿੰਘ ਰਾਮਪੁਰ ਨੇ ‘ਰਾਮਪੁਰ ਆਈਂ ਜ਼ਰੂਰ’, ਸੁਰਿੰਦਰ ਰਾਮਪੁਰੀ ਨੇ ‘ਨਿੱਕੀਆਂ ਗੱਲਾਂ ਵੱਡੀਆਂ ਗੱਲਾਂ’, ਵਿਸ਼ਿਵੰਦਰ ਨੇ ‘ਪੜ੍ਹਨ ਸਕੂਲੇ ਜਾਵਾਂਗੇ’, ਕਰਮਜੀਤ ਸਿੰਘ ਢਿਲ੍ਹੋਂ ਨੇ ‘ਮਾਨਸਿਕ ਰੋਗ’ (ਕਵਿਤਾ), ਬਲਜੀਤ ਸਿੰਘ ਰੌਣੀ ਨੇ ‘ਖੂਹ ਦੀਆਂ ਟਿੰਡਾਂ’ ‘ਨਜ਼ਮ’, ਲਾਭ ਸਿੰਘ ਬੇਗੋਵਾਲ ਨੇ ‘ਕਦੇ ਜੋ ਦਿੱਲ ਵਿੱਚ ਖਿੜ੍ਹਿਆ ਸੀ ਓਹ ਫੁੱਲ ਚੇਤੇ ਆਇਆ ਹੈ’, ਅਨਿਲ ਫਤਿਹਗੜ੍ਹ ਜੱਟਾਂ ਨੇ ‘ਰੱਬ ਦੇ ਘਰ ਤਾਂ ਰੌਸ਼ਨ ਰੌਸ਼ਨ, ਮਨਾਂ ’ਚ ਕਿਓਂ ਹਨੇਰਾ ਏ’, ‘ਅਮਰਿੰਦਰ ਸੋਹਲ ਨੇ ‘ਨਗਰ ਦੇ ਇਸ ਕਦਰ ਮੌਸਮ ਹੋਣ ਲੱਗੇ ਨੇ ਭਿਆਨਕ’ (ਗ਼ਜ਼ਲ), ਜਰਨੈਲ ਰਾਮਪੁਰੀ ਨੇ ‘ਦੇਹੀ ਧੋਈਂ ਜਾ ਰਿਹੈਂ ਮਨ ਵੀ ਕਦੇ ਨਿਖ਼ਾਰ’ (ਦੋਹੇ), ਪੰਮੀ ਹਬੀਬ ਨੇ ‘ਮਜਬੂਰੀ’ (ਮਿੰਨ੍ਹੀ ਕਹਾਣੀ), ਬਲਵੰਤ ਮਾਂਗਟ ਨੇ ‘ਅੱਜ ਗੰਧਲੇ ਹੋਏ ਗੀਤ’, ਹਰਜਿੰਦਰ ਮਾਂਗਟ ਨੇ ‘ਸਿੰਘ ਇੰਜ਼ ਕਿੰਗ’, ਜ਼ੋਰਾਵਰ ਸਿੰਘ ਪੰਛੀ ਨੇ ‘ਮੈਂ ਪਿੰਜਰੇ ਦੀ ਮੈਨਾ ਅੜੀਓ’, ਹਰਬੰਸ ਮਾਲਵਾ ਨੇ ਗੀਤ, ਕੰਵਲਜੀਤ ਨੀਲੋਂ ਨੇ ‘ਚਾਬੀਆਂ’ ਤੇ ਜਸਵੀਰ ਝੱਜ ਨੇ ‘ਤੇ ਓਹ ਉੱਠ ਬੈਠਿਆ’ ਕਹਾਣੀ ਪੜ੍ਹੀ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ’ਤੇ ਰਚਨਾਕਾਰਾਂ ਦੇ ਨਾਲ ਪ੍ਰਗਟ ਸਿੰਘ ਭੁਮੱਦੀ, ਜਗਮੇਲ ਸਿੰਘ ਮਾਂਗਟ, ਬਲਦੇਵ ਸਿੰਘ ਝੱਜ, ਸੁਖਜੀਵਨ ਰਾਮਪੁਰ, ਭੁਪਿੰਦਰ ਸਿੰਘ ਡਿਓਟ ਤੇ ਇਸ਼ਮਾਨਵੀਰ ਨੇ ਉਸਾਰੂ ਟਿੱਪਣੀਆਂ ਕੀਤੀਆਂ।
ਅੰਤ ਵਿੱਚ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਦੀ ਪਤਨੀ ਅਤੇ ਜਨਮੇਜਾ ਸਿੰਘ ਜੌਹਲ ਦੀ ਮਾਤਾ ਮਹਿੰਦਰ ਕੌਰ ਦੇ ਸਦੀਵੀ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।