ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ 3 ਮਾਰਚ
ਵੱਖ-ਵੱਖ ਇਲਾਕਿਆਂ ਵਿੱਚ ਪੰਜ ਦੋਪਹੀਆ ਵਾਹਨ ਚੋਰੀ ਹੋ ਗਏ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਚੰਬਲ ਘਾਟੀ ਢੰਡਾਰੀ ਕਲਾਂ ਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਨੇ ਆਪਣਾ ਐਕਟਿਵਾ ਸਕੂਟਰ ਸੂਆ ਰੋਡ ਗਿਆਸਪੁਰਾ ਰੋਡ ਸਥਿਤ ਕਮਲ ਕਰਿਆਨਾ ਸਟੋਰ ਦੇ ਬਾਹਰ ਖੜ੍ਹਾ ਕੀਤਾ ਸੀ। ਜਿਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਪਿੰਡ ਚੁਗਾਵਾਂ (ਮੋਗਾ) ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ ਐੱਮਬੀਡੀ ਮਾਲ ਫਿਰੋਜ਼ਪੁਰ ਰੋਡ ਬਾਹਰੋਂ ਚੋਰੀ ਹੋ ਗਿਆ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੂੰ ਗੁਰਦੀਪ ਸਿੰਘ ਵਾਸੀ ਸਰਪੰਚ ਮਾਰਕੀਟ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਕਿਪਸ ਮਾਰਕੀਟ ਸਰਾਭਾ ਨਗਰ ਬਾਹਰੋਂ ਚੋਰੀ ਹੋ ਗਿਆ। ਇਕ ਹੋਰ ਮਾਮਲੇ ਵਿੱਚ ਹਰਮੇਸ਼ ਛਾਬੜਾ ਵਾਸੀ ਗੁਰੂ ਨਾਨਕ ਦੇਵ ਨਗਰ ਦਾ ਮੋਟਰਸਾਈਕਲ ਉਸ ਦੇ ਘਰ ਬਾਹਰੋਂ ਚੋਰੀ ਹੋ ਗਿਆ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲੀਸ ਨੂੰ ਨਿਊ ਦੀਪ ਨਗਰ ਵਾਸੀ ਬ੍ਰਿਜੇਸ਼ ਕੁਮਾਰ ਨੇ ਦੱਸਿਆ ਹੈ ਕਿ ਉਸ ਦਾ ਮੋਟਰਸਾਈਕਲ ਘਰ ਬਾਹਰੋਂ ਕੋਈ ਚੋਰੀ ਕਰਕੇ ਲੈ ਗਿਆ। ਪੁਲੀਸ ਵਲੋਂ ਸਾਰੇ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।