ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਅਗਸਤ
ਫੋਕਲ ਪੁਆਇੰਟ ਇਲਾਕੇ ਵਿੱਚ ਬੰਦ ਪਈ ਫੈਕਟਰੀ ਵਿੱਚ ਰੱਖੇ ਗਏ ਸੁਰੱਖਿਆ ਗਾਰਡ ਨੇ ਹੀ ਫੈਕਟਰੀ ਵਿੱਚ ਚੋਰੀ ਕਰ ਲਈ। ਜਦੋਂ ਮਾਲਕਾਂ ਨੂੰ ਚੋਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲੀਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਸ਼ਾਂਮਤ ਭਾਟੀਆ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ। ਪੁਲੀਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਕਿ ਸੁਰੱਖਿਆ ਗਾਰਡ ਹੀ ਫੈਕਟਰੀ ਵਿੱਚੋਂ ਚੋਰੀ ਕਰ ਰਿਹਾ ਸੀ। ਪੁਲੀਸ ਨੇ ਸੁਰੱਖਿਆ ਗਾਰਡ ਵਿਕਰਮ ਸ਼ਰਮਾ ਨੂੰ ਕਾਬੂ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸੁਰੱਖਿਆ ਗਾਰਡ ਦੇ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।