ਸਾਰੀਆਂ ਧਿਰਾਂ ’ਚ ਸਮਝੌਤੇ ਮਗਰੋਂ ਟਰੱਕ ਯੂਨੀਅਨ ਵਾਲਾ ਰੇੜਕਾ ਖ਼ਤਮ

ਸਾਰੀਆਂ ਧਿਰਾਂ ’ਚ ਸਮਝੌਤੇ ਮਗਰੋਂ ਟਰੱਕ ਯੂਨੀਅਨ ਵਾਲਾ ਰੇੜਕਾ ਖ਼ਤਮ

ਸਮਝੌਤਾ ਸਿਰੇ ਚੜ੍ਹਨ ਮਗਰੋਂ ਸਮੁੱਚੀਆਂ ਧਿਰਾਂ ਦੇ ਨੁਮਾਇੰਦੇ।

ਜਸਬੀਰ ਸ਼ੇਤਰਾ
ਜਗਰਾਉਂ, 24 ਮਈ

ਕਈ ਦਿਨਾਂ ਤੋਂ ਸਥਾਨਕ ਟਰੱਕ ਯੂਨੀਅਨ, ਕਿਸਾਨਾਂ, ਵਪਾਰੀਆਂ ਤੇ ਕਿਸਾਨ ਜਥੇਬੰਦੀ ਵਿਚਕਾਰ ਚੱਲਿਆ ਆ ਰਿਹਾ ਰੇੜਕਾ ਅੱਜ ਸਾਰੀਆਂ ਧਿਰਾਂ ’ਚ ਸਮਝੌਤਾ ਸਿਰੇ ਚੜ੍ਹ ਜਾਣ ਕਰਕੇ ਖ਼ਤਮ ਹੋ ਗਿਆ। ਭਾਵੇਂ ਪਹਿਲਾਂ ਹੀ ਦੋ ਵਾਰ ਗੱਲਬਾਤ ਰਾਹੀਂ ਮਸਲਾ ਨਿਬੇੜਨ ਦੀ ਕੋਸ਼ਿਸ਼ ਹੋਈ ਅਤੇ ਮੀਟਿੰਗਾਂ ਵੀ ਹੋਈਆਂ ਪਰ ਅਖ਼ੀਰ ਅੱਜ ਇਸ ਪਾਸੇ ਸਫ਼ਲਤਾ ਐੱਸਡੀਐੱਮ ਵਿਕਾਸ ਹੀਰਾ ਅਤੇ ਡੀਐੱਸਪੀ ਦਲਜੀਤ ਸਿੰਘ ਵਿਰਕ ਦੀ ਨਿਗਰਾਨੀ ਹੇਠ ਹੀ ਮੀਟਿੰਗ ਦੌਰਾਨ ਸਿਰੇ ਚੜ੍ਹ ਸਕਿਆ। ਸਦਭਾਵਨਾ ਭਰੇ ਮਾਹੌਲ ’ਚ ਸਿਰੇ ਚੜ੍ਹੇ ਸਮਝੌਤੇ ’ਤੇ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਤੇ ਸਾਰੀਆਂ ਧਿਰਾਂ ਨੇ ਵੀ ਤਸੱਲੀ ਦਾ ਇਜ਼ਹਾਰ ਕੀਤਾ। ਮੀਟਿੰਗ ’ਚ ਟਰੱਕ ਯੂਨੀਅਨ ਜਗਰਾਉਂ, ਕੈਂਟਰ ਯੂਨੀਅਨ, ਆੜ੍ਹਤੀ, ਵਪਾਰੀ, ਸਬਜ਼ੀ ਉਤਪਾਦਕ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਨਮਾਇੰਦੇ ਮੌਜੂਦ ਸਨ। ਟਰੱਕ ਯੂਨੀਅਨ, ਆੜ੍ਹਤੀ ਵਪਾਰੀਆਂ ਤੇ ਸਬਜ਼ੀ ਉਤਪਾਦਕਾਂ ਦਰਮਿਆਨ ਟਰੱਕਾਂ, ਕੈਂਟਰਾਂ ਤੇ ਮਾਲ ਲੱਦਣ ਦੇ ਭਾਅ ਦੇ ਮਾਮਲੇ ’ਚ ਕਈ ਗੇੜਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਸਰਬਸੰਮਤੀ ਨਾਲ ਸਹਿਮਤੀ ਬਣੀ ਕਿ ਮਾਲ ਢੋਣ ਦੇ ਸ੍ਰੀਨਗਰ ਅਤੇ ਦਿੱਲੀ ਦੇ ਸਥਾਨਕ ਟਰੱਕ ਯੂਨੀਅਨ ਦੇ ਨਿਰਧਾਰਤ ਰੇਟ ਸਾਰੀਆਂ ਧਿਰਾਂ ਨੂੰ ਪ੍ਰਵਾਨ ਹੋਣਗੇ। ਬੀਕਾਨੇਰ (ਰਾਜਸਥਾਨ) ਦਾ ਰੇਟ 160 ਰੁਪਏ ਪ੍ਰਤੀ ਕੁਇੰਟਲ ਤੈਅ ਹੋਇਆ। ਬਾਕੀ ਸਾਰੇ ਰੂਟਾਂ ਦੀ ਮੰਗ ਮੁਤਾਬਕ ਆਪਸੀ ਸਹਿਮਤੀ ਨਾਲ ਰੇਟ ਤੈਅ ਹੋਇਆ ਕਰਨਗੇ। ਰੇਟ ਤੈਅ ਨਾ ਹੋਣ ’ਤੇ ਕਿਸਾਨ ਆਪਣੇ ਪੱਧਰ ’ਤੇ ਕਿਤੋਂ ਵੀ ਵਾਹਨ ਹਾਸਲ ਕਰਨ ਲਈ ਆਜ਼ਾਦ ਹੋਵੇਗਾ ਬਸ਼ਰਤੇ ਕਿ ਉਹ ਆਪਣੇ ਨਾਮ ’ਤੇ ਵਪਾਰੀ ਨੂੰ ਗੱਡੀ ਨਹੀਂ ਲੈ ਕੇ ਦੇਵੇਗਾ। ਬੀਤੇ ਦਿਨੀਂ ਪਿੰਡ ਲੀਲਾਂ ਮੇਘ ਸਿੰਘ ਦੇ ਕਿਸਾਨ ਕੁਲਦੀਪ ਸਿੰਘ ਦੀ ਟਰੱਕ ਯੂਨੀਅਨ ਵੱਲੋਂ ਰੋਕੀ ਗੱਡੀ ’ਚ ਲੱਦਿਆ ਸਾਮਾਨ ਬੀਕਾਨੇਰ ਦੀ ਮੰਡੀ ’ਚ ਭੇਜਿਆ ਜਾਵੇਗਾ। ਮਾਲ ਦਾ ਯੋਗ ਹਰਜਾਨਾ ਟਰੱਕ ਯੂਨੀਅਨ ਕਿਸਾਨ ਨੂੰ ਦੇਣ ਲਈ ਪਾਬੰਦ ਹੋਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਲੋਕ ਆਗੂ ਕੰਵਲਜੀਤ ਖੰਨਾ, ਉਤਪਾਦਕ ਕਿਸਾਨਾਂ ਦੇ ਆਗੂ ਸਿਮਰਜੀਤ ਸਿੰਘ ਗਿੱਲ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All