ਲੁਧਿਆਣਾ: ਭਾਰਤ ਸਰਕਾਰ ਦੇ ਅਧੀਨ ਨੈਸ਼ਨ ਸਕਿੱਲ ਟਰੇਨਿੰਗ ਇੰਸਟੀਚਿਊਟ ਗਿੱਲ ਰੋਡ ਵੱਲੋਂ ਪ੍ਰਧਾਨ ਮੰਤਰੀ ਦੀ ਸੋਚ ਅਨੁਸਾਰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਸਮਰਪਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਬੰਧੀ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਵਿੱਚ ਸੰਯੁਕਤ ਨਿਰਦੇਸ਼ਕ ਰਮੇਸ਼ ਚੰਦਰ ਮੀਨਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਹ ਤਿਰੰਗਾ ਯਾਤਰਾ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ ਨਿਊ ਜਨਤਾ ਨਗਰ ਤੋਂ ਸ਼ੁਰੂ ਹੋ ਕਿ ਇੱਟਾਂ ਵਾਲਾ ਚੌਕ ਤੋਂ ਜਨਤਾ ਨਗਰ, ਗੋਲਡਨ ਪਾਰਕ, ਗਿੱਲ ਰੋਡ ਤੋਂ ਹੁੰਦੀ ਹੋਈ ਸੰਸਥਾ ਦੇ ਦਫਤਰ ਤੱਕ ਪਹੁੰਚੀ। ਇਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲੋਂ ਐੱਸਐੱਚਓ ਮਧੂ ਬਾਲਾ ਦੀ ਅਗਵਾਈ ਹੇਠ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਸ਼੍ਰੀ ਮੀਨਾ ਨੇ ਪੁਲੀਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। -ਖੇਤਰੀ ਪ੍ਰਤੀਨਿਧ