ਖੇਤਰੀ ਪ੍ਰਤੀਨਿਧ
ਲੁਧਿਆਣਾ,22 ਅਗਸਤ
ਪੀਏਯੂ ਦੇ ਕੈਮਿਸਟਰੀ ਵਿਭਾਗ ਵਿਚ ਪੀਐੱਚ ਡੀ. ਦੀ ਵਿਦਿਆਰਥਣ ਹਿਨਾ ਨੂੰ ਉਸ ਦੇ ਪੇਪਰ ਲਈ ਸਰਵੋਤਮ ਜ਼ੁਬਾਨੀ ਪੇਸਕਾਰੀ ਐਵਾਰਡ ਹਾਸਲ ਹੋਇਆ। ਹਿਨਾ ਨੂੰ ਇਹ ਐਵਾਰਡ ਡਾ. ਬੀਆਰ ਅੰਬੇਡਕਰ ਨੈਸਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜਲੰਧਰ ਵੱਲੋਂ ਕਰਵਾਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈਣ ’ਤੇ ਪ੍ਰਾਪਤ ਹੋਇਆ। ਡਾ. ਸੋਨੀਆ ਕੌਸ਼ਲ, ਕੈਮਿਸਟਰੀ ਵਿਭਾਗ, ਪੌਦਾ ਰੋਗ ਵਿਗਿਆਨੀ ਡਾ. ਮਨਦੀਪ ਸਿੰਘ ਹੂੰਜਣ , ਵਿਸ਼ਾਲਦੀਪ ਕੌਰ (ਪੀਐਚ ਡੀ ਵਿਦਿਆਰਥੀ) ਇਸ ਪੇਪਰ ਦੇ ਸਹਿ-ਲੇਖਕ ਹਨ। ਕਾਲਜ ਆਫ ਬੇਸਿਕ ਸਾਇੰਸਿਜ਼ ਐਂਡ ਹਿਊਮੈਨਟੀਜ਼ ਦੇ ਰਜਿਸਟਰਾਰ-ਕਮ ਡੀਨ ਡਾ. ਸੰਮੀ ਕਪੂਰ, ਕੈਮਿਸਟਰੀ ਵਿਭਾਗ ਮੁਖੀ ਡਾ. ਮਨਜੀਤ ਕੌਰ ਸੰਘਾ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਵਿਦਿਆਰਥਣ ਨੂੰ ਉਸ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ।