ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਸਤੰਬਰ
ਥਾਣਾ ਟਿੱਬਾ ਦੇ ਇਲਾਕੇ ਵਿੱਚ ਆਟੋ ਰਿਕਸ਼ਾ ਦੀ ਟੱਕਰ ਨਾਲ ਵਿਦਿਆਰਥਣ ਦੀ ਮੌਤ ਹੋ ਗਈ ਹੈ। ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਮਨਪ੍ਰੀਤ ਕੌਰ (20) ਨੂੰ ਮੋਟਰਸਾਈਕਲ ’ਤੇ ਸਕੂਲ ਤੋਂ ਲਿਆ ਰਿਹਾ ਸੀ ਅਚਾਨਕ ਉਸ ਦਾ ਮੋਟਰਸਾਈਕਲ ਖ਼ਰਾਬ ਹੋ ਗਿਆ। ਉਸ ਨੇ ਮਨਪ੍ਰੀਤ ਨੂੰ ਆਟੋ ਰਿਕਸ਼ਾ ਵਿੱਚ ਬਿਠਾ ਦਿੱਤਾ। ਉਹ ਮੋਟਰਸਾਈਕਲ ਠੀਕ ਕਰਾਵਾ ਕੇ ਉਸ ਦੇ ਪਿੱਛੇ ਆ ਗਿਆ ਜਦੋਂ ਮਨਪ੍ਰੀਤ ਆਟੋ ਰਿਕਸ਼ਾ ਤੋਂ ਉਤਰਨ ਲੱਗੀ ਤਾਂ ਚਾਲਕ ਨੇ ਇਕਦਮ ਆਟੋ ਰਿਕਸ਼ਾ ਮੋੜ ਦਿੱਤਾ। ਇਸ ਕਾਰਨ ਉਹ ਹੇਠਾਂ ਡਿੱਗ ਪਈ ਤੇ ਆਟੋ ਦਾ ਪਿਛਲਾ ਟਾਇਰ ਉਸ ਦੇ ਉੱਪਰੋਂ ਲੰਘ ਗਿਆ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਅਮੀਰ ਚੰਦ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।