ਜਗਰਾਉਂ: ਬੁੱਕ ਬੈਂਕ ਸੁਸਾਇਟੀ ਜਗਰਾਉਂ ਨੇ ਅੱਜ ਪ੍ਰਿੰਸ ਜਿਊਲਰਜ਼ ਪਰਿਵਾਰ ਦੇ ਸਹਿਯੋਗ ਨਾਲ ਐਡਵੋਕੇਟ ਸੰਨੀ ਵਰਮਾ ਦੀ ਯਾਦ ’ਚ ਸਥਾਨਕ ਆਰਕੇ ਸੀਨੀਅਰ ਸੈਕੰਡਰੀ ਸਕੂਲ ਦੇ 300 ਵਿਦਿਆਰਥੀਆਂ ਨੂੰ ਕਾਪੀਆਂ, ਰਜਿਸਟਰ, ਜੋਮੈਟਰੀ ਬੌਕਸ ਅਤੇ ਥਰਮਸ ਬੋਤਲਾਂ ਵੰਡੀਆਂ। ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬੁੱਕ ਬੈਂਕ ਦੇ ਪ੍ਰਧਾਨ ਹਿੰਮਤ ਵਰਮਾ, ਜਨਰਲ ਸਕੱਤਰ ਸੁਦਰਸ਼ਨ ਸ਼ਰਮਾ, ਕੈਪਟਨ ਨਰੇਸ਼ ਵਰਮਾ ਤੋਂ ਇਲਾਵਾ ਐਡਵੋਕੇਟ ਸੰਨੀ ਵਰਮਾ ਦੇ ਬਚਪਨ ਦੇ ਦੋਸਤ ਡਾ. ਪ੍ਰਭਜੋਤ ਸਿੰਘ ਹਾਂਸ, ਐਡਵੋਕੇਟ ਨਵੀਨ ਗੁਪਤਾ, ਮੈਨੇਜਰ ਰਜਿੰਦਰ ਜੈਨ, ਬਿਮਲ ਕੁਮਾਰ ਹਠੂਰ, ਕੰਵਲ ਕੱਕੜ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ