ਪੱਤਰ ਪ੍ਰੇਰਕ
ਮਾਛੀਵਾੜਾ, 7 ਅਗਸਤ
ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਪੰਜਾਬ ਸੀਟੂ ਦਾ ਵਫ਼ਦ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਵਿਚ ਹੱਕੀ ਮੰਗਾਂ ਸਬੰਧੀ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮਿਲਿਆ। ਪ੍ਰਧਾਨ ਨੀਲੋਂ ਨੇ ਮਾਲ ਮੰਤਰੀ ਨੂੰ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਜਿਸ ’ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਮੁੱਖ ਮੰਤਰੀ ਪੰਜਾਬ ਨਾਲ ਵਿਚਾਰ-ਵਟਾਂਦਰਾ ਕਰਕੇ ਪੇਂਡੂ ਚੌਕੀਦਾਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਯਤਨ ਕਰਨਗੇ। ਇਸ ਮੌਕੇ ਮਹਾ ਸਿੰਘ ਰੋੜੀ, ਸੁਰਿੰਦਰ ਸਿੰਘ ਨੰਗਲ, ਦੇਵੀ ਦਾਸ ਮਿਆਣੀ, ਕਮਲਜੀਤ ਸਿੰਘ, ਮਹਿੰਦਰ ਕੁਮਾਰ ਬਢੋਆਣ, ਬਲਵੀਰ ਸਿੰਘ ਜੋੜਾ, ਹਰਭਜਨ ਸਿੰਘ ਡੋਗਰਾਂਵਾਲ, ਹਰਕੀਰਤ ਸਿੰਘ ਅਜਨੋਹਾ, ਦਿਲਬਾਗ ਸਿੰਘ ਨੀਤਪੁਰ, ਜਸਦੇਵ ਸਿੰਘ ਜੱਸੀ, ਛਿੰਦਰਪਾਲ ਗੜੀ ਬੇਟ, ਰਘਬੀਰ ਸਿੰਘ ਕਿਸ਼ਨਪੁਰਾ ਅਤੇ ਬਲਵੀਰ ਸਿੰਘ ਮਹਿਤਪੁਰ ਹਾਜ਼ਰ ਸਨ।