ਗੁਰਿੰਦਰ ਸਿੰਘ
ਲੁਧਿਆਣਾ, 31 ਅਕਤੂਬਰ
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਬੀਸੀ ਵਿੰਗ ਦੀ ਮਜ਼ਬੂਤੀ ਲਈ ਬੀਸੀ ਵਿੰਗ ਪੰਜਾਬ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਰਮਨਦੀਪ ਸਿੰਘ ਨੂੰ ਬੀਸੀ ਵਿੰਗ ਪੰਜਾਬ ਦਾ ਚੇਅਰਮੈਨ ਅਤੇ ਹਰਦੀਪ ਸਿੰਘ ਪਲਾਹਾ ਨੂੰ ਬੀਸੀ ਵਿੰਗ ਲੁਧਿਆਣਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ।
ਅੱਜ ਸਰਕਟ ਹਾਊਸ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਹਲਕਾ ਦੱਖਣੀ ਤੋਂ ਸਤਨਾਮ ਸਿੰਘ ਬੇਦੀ, ਹਲਕਾ ਆਤਮ ਨਗਰ ਤੋਂ ਕੁਲਦੀਪ ਸਿੰਘ ਮਠਾੜੂ, ਹਲਕਾ ਉਤਰੀ ਤੋਂ ਗੁਰਦੀਪ ਸਿੰਘ, ਹਲਕਾ ਪੂਰਬੀ ਤੋਂ ਰਵਿੰਦਰ ਸਿੰਘ, ਹਲਕਾ ਸੈਂਟਰਲ ਤੋਂ ਲਵਲੀ ਡਾਬਰ ਅਤੇ ਹਲਕਾ ਪੱਛਮੀ ਤੋਂ ਕੁਲਦੀਪ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਿਧਾਇਕ ਬੈਂਸ ਨੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
ਇਸ ਮੌਕੇ ਹਰਦੀਪ ਸਿੰਘ ਪਲਾਹਾ ਨੇ ਵਿਧਾਇਕ ਬੈਂਸ, ਹਰਦੇਵ ਸਿੰਘ ਕੌਂਸਲ ਦਾ ਧੰਨਵਾਦ ਕਰਦਿਆ ਕਿਹਾ ਕਿ ਹਾਈਕਮਾਂਡ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਵਿਧਾਇਕ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦਾ ਹਰੇਕ ਵਿੰਗ ਪਾਰਟੀ ਦੀਆਂ ਨੀਤੀਆਂ ਤੇ ਚੱਲਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਬਾਕੀ ਵਿੰਗਾਂ ਦੇ ਰਹਿੰਦੇ ਅਹੁਦੇਦਾਰ ਵੀ ਨਿਯੁਕਤ ਕਰ ਦਿੱਤੇ ਜਾਣਗੇ। ਇਸ ਮੌਕੇ ਜਸਵਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਰਣਧੀਰ ਸਿੰਘ ਸੀਵੀਆ, ਜਰਨੈਲ ਨੰਗਲ, ਜਗਜੋਤ ਸਿੰਘ ਖਾਲਸਾ, ਅਮਰੀਕ ਸਿੰਘ ਵਰਪਾਲ, ਪ੍ਰਕਾਸ਼ ਸਿੰਘ ਮਾਹਲ, ਜਸਵੀਰ ਸਿੰਘ ਸਜਾਲਪੁਰ ਆਦਿ ਵੀ ਹਾਜ਼ਰ ਸਨ।