ਲੁਧਿਆਣਾ: ਥਾਣਾ ਮੇਹਰਬਾਨ ਦੀ ਪੁਲੀਸ ਨੇ ਇਕ ਨਵ-ਵਿਆਹੁਤਾ ਲੜਕੀ ਖ਼ਿਲਾਫ਼ ਆਪਣੇ ਸਹੁਰੇ ਘਰ ਦਾ ਪਲਾਟ ਧੋਖੇ ਨਾਲ ਆਪਣੇ ਨਾਮ ਦਰਜ ਕਰਾਉਣ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਬਾਜੜਾ ਕਾਲੋਨੀ ਵਾਸੀ ਹਰਮਹਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਬੇਟੇ ਰੁਪਿੰਦਰ ਸਿੰਘ ਦਾ ਵਿਆਹ ਸੁਸ਼ਮਾ ਕੁਮਾਰੀ ਨਾਲ ਹੋਇਆ ਸੀ। ਵਿਆਹ ਤੋਂ ਦੋ ਦਿਨ ਬਾਅਦ ਹੀ ਸੁਸ਼ਮਾ ਨੇ ਉਸ ਦੇ 100 ਗਜ਼ ਦੇ ਪਲਾਟ ਦੀ ਰਜਿਸਟਰੀ ਚੋਰੀ ਕਰ ਲਈ ਅਤੇ ਧੋਖੇ ਨਾਲ ਰਜਿਸਟਰੀ ਆਪਣੇ ਨਾਂ ਕਰਵਾ ਲਈ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਸੁਸ਼ਮਾ ਕੁਮਾਰੀ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ